ਬਰਿੰਦਰ ਗੋਇਲ ਨੇ ਪਾਰਕ ਦਾ ਨੀਂਹ ਪੱਥਰ ਰੱਖਿਆ
ਲਹਿਰਾਗਾਗਾ, 2 ਦਸੰਬਰ
ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਇੱਥੋਂ ਦੇ ਵਾਰਡ ਨੰਬਰ ਪੰਜ ਵਿੱਚ ਇੱਕ ਪਲਾਟ ਵਿੱਚ ਬਣਨ ਵਾਲੇ ਪਾਰਕ ਦਾ ਨੀਂਹ ਪੱਥਰ ਰੱਖਿਆ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਇਸ ਪਲਾਟ ਵਿੱਚ ਆਮ ਲੋਕਾਂ ਲਈ ਇੱਕ ਸੁੰਦਰ ਪਾਰਕ ਬਣਾਇਆ ਜਾਵੇਗਾ, ਜਿਸ ਵਿੱਚ ਬੱਚਿਆਂ ਦੇ ਖੇਡਣ ਲਈ ਝੂਲੇ ਅਤੇ ਓਪਨ ਜਿਮ ਦੀ ਸਹੂਲਤ ਵੀ ਹੋਵੇਗੀ। ਪਾਰਕ ਦੀ ਚਾਰਦਿਵਾਰੀ ਦਾ ਸ਼ੁਰੂ ਕਰਵਾਉਂਦੇ ਹੋਏ ਉਨ੍ਹਾਂ ਪਾਣੀ ਸਪਲਾਈ ਦੀ ਮੰਦਹਾਲੀ ਨੂੰ ਲੈ ਕੇ ਵੀ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਗਲਤ ਨੀਤੀਆਂ ਬਣਾ ਕੇ ਪਾਣੀ ਦੀ ਸਹੀ ਵਿਵਸਥਾ ਨਹੀਂ ਕੀਤੀ ਪਰ ਮੌਜੂਦਾ ਸਰਕਾਰ ਪਾਣੀ ਭੰਡਾਰਨ ਦੀ ਸਮਰੱਥਾ ਵਧਾਉਣ ਲਈ ਇੱਕ ਹੋਰ ਖੂਹ ਬਣਾ ਰਹੀ ਹੈ ਜਿਸ ਨਾਲ ਜਲ ਸਪਲਾਈ ਵਿੱਚ ਸੁਧਾਰ ਹੋਵੇਗਾ ਤੇ ਸ਼ਹਿਰੀ ਵਾਸੀਆਂ ਨੂੰ ਸਹੂਲਤ ਹੋਵੇਗੀ। ਇਸ ਮੌਕੇ ਓਐੱਸਡੀ ਆਰਕੇ ਗੁਪਤਾ, ਸਾਬਕਾ ਐਕਸੀਅਨ ਨਰਿੰਦਰ ਗੋਇਲ, ਮਾਰਕੀਟ ਕਮੇਟੀ ਦੇ ਚੇਅਰਮੈਨ ਡਾ. ਸ਼ੀਸ਼ਪਾਲ ਆਨੰਦ, ਓਮ ਪ੍ਰਕਾਸ਼ ਜਵਾਹਰਵਾਲਾ, ਮਾਸਟਰ ਤਰਸੇਮ ਚੰਦ, ਜੈ ਨਾਰਾਇਣ, ਅਸ਼ਵਨੀ ਅਗਰਵਾਲ, ਵਰਿੰਦਰ ਵਿੱਕੀ ਸਾਬਕਾ ਪ੍ਰਧਾਨ ਸ੍ਰੀ ਸਨਾਤਨ ਧਰਮ ਉਸਤਵ ਤੇ ਵੈਲਫੇਅਰ ਕਮੇਟੀ, ਮੰਗਤ ਰਾਏ ਵਕੀਲ, ਗੁਰਜੀਤ ਸਿੰਘ ਮਾਨ ਲਦਾਲ, ਮਨੀ ਜਲੂਰ ਤੇ ਵੇਦ ਪ੍ਰਕਾਸ਼ ਵੀ ਮੌਜੂਦ ਸਨ।