ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੰਜਿਸ਼ ਕਾਰਨ ਨੌਜਵਾਨ ਦਾ ਦੋਸਤਾਂ ਨੇ ਕੀਤਾ ਸੀ ਕਤਲ

04:37 AM Mar 12, 2025 IST
featuredImage featuredImage

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਲੁਧਿਆਣਾ, 12 ਮਾਰਚ

ਸਮਰਾਲਾ ਚੌਕ ਨੇੜੇ ਸਰਵਿਸ ਲੇਨ ’ਤੇ ਜਿਸ ਨੌਜਵਾਨ ਦਾ ਕਤਲ ਕਰਕੇ ਲਾਸ਼ ਲੁੱਟੀ ਗਈ ਸੀ, ਉਸ ਦੀ ਪਛਾਣ ਸੁਰਿੰਦਰ ਸਿੰਘ ਉਰਫ਼ ਸਾਜਨ (28) ਵਜੋਂ ਹੋਈ ਹੈ, ਜੋ ਮਿਲਰਗੰਜ ਇਲਾਕੇ ਦੇ ਮੁਹੱਲਾ ਨਿਰੰਕਾਰੀ ਦਾ ਰਹਿਣ ਵਾਲਾ ਸੀ। ਸਾਜਨ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸਦੇ ਆਪਣੇ ਦੋਸਤਾਂ ਨੇ ਕੀਤਾ ਸੀ। ਉਸ ਦੇ ਦੋਸਤਾਂ ਨੇ ਪਹਿਲਾਂ ਪਾਰਕ ਵਿੱਚ ਬੈਠ ਕੇ ਸ਼ਰਾਬ ਪੀਤੀ ਅਤੇ ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਨੇ ਸਾਜਨ ਨੂੰ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰਕੇ ਕੇ ਮਾਰ ਦਿੱਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕਤਲ ਕਰਨ ਤੋਂ ਬਾਅਦ ਉਹ ਸਾਜਨ ਦੀ ਲਾਸ਼ ਨੂੰ ਬਾਈਕ ’ਤੇ ਲੈ ਗਏ ਅਤੇ ਸਰਵਿਸ ਲਾਈਨ ’ਤੇ ਸੁੱਟ ਕੇ ਭੱਜ ਗਏ। ਪੁਲੀਸ ਨੇ ਜਾਂਚ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸੰਜੇ ਕੁਮਾਰ ਉਰਫ਼ ਬੰਟੀ ਵਾਸੀ ਦੀਪ ਨਗਰ, ਰਾਜਵਿੰਦਰ ਸਿੰਘ ਉਰਫ਼ ਰਾਜਾ ਵਾਸੀ ਮਨਜੀਤ ਨਗਰ ਵਜੋਂ ਹੋਈ ਹੈ।

Advertisement

ਏਸੀਪੀ ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਸਮਰਾਲਾ ਚੌਂਕ ਨੇੜੇ ਸਰਵਿਸ ਲਾਈਨ ’ਤੇ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਕਤਲ ਤੋਂ ਬਾਅਦ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਸੜਕ ’ਤੇ ਸੁੱਟ ਦਿੱਤਾ ਗਿਆ ਸੀ। ਮੋਤੀ ਨਗਰ ਥਾਣੇ ਦੇ ਐਸਐਚਓ ਇੰਸਪੈਕਟਰ ਅੰਮ੍ਰਿਤਪਾਲ ਦੀ ਅਗਵਾਈ ਹੇਠ ਮ੍ਰਿਤਕ ਦੀ ਪਛਾਣ ਕਰਨ ਦੀ ਪਹਿਲਾਂ ਕੋਸ਼ਿਸ਼ ਕੀਤੀ ਗਈ। ਜਦੋਂ ਪਛਾਣ ਹੋ ਗਈ, ਤਾਂ ਪੁਲੀਸ ਨੇ ਦੋ ਟੀਮਾਂ ਬਣਾ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਕਿ ਸਾਜਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੁਝ ਸਮੇਂ ਬਾਅਦ ਵਾਪਸ ਆਉਣ ਲਈ ਕਹਿ ਕੇ ਚਲਾ ਗਿਆ ਸੀ। ਉਹ ਅਕਸਰ ਰਾਤ ਨੂੰ ਚਲਾ ਜਾਂਦਾ ਸੀ ਅਤੇ ਕੁਝ ਸਮੇਂ ਬਾਅਦ ਵਾਪਸ ਆ ਜਾਂਦਾ ਸੀ।

ਉਹ ਆਪਣੇ ਦੋ ਦੋਸਤਾਂ ਦੇ ਨਾਲ ਮਿਲ ਕੇ ਸ਼ਰਾਬ ਪੀਣ ਚਲਾ ਗਿਆ, ਜਿਥੇ ਉਨ੍ਹਾਂ ਨੇ ਪੁਰਾਣੀ ਰੰਜਿਸ਼ ਕਾਰਨ ਉਸ ਦਾ ਕਤਲ ਕਰ ਦਿੱਤਾ।

 

Advertisement