ਰੰਗਮੰਚ ਕਲਾਕਾਰ ਗੋਪਾਲ ਸ਼ਰਮਾ ਦਾ ਸਨਮਾਨ
05:03 AM Dec 05, 2024 IST
ਪਟਿਆਲਾ: ਪਟਿਆਲਾ ਰੰਗਮੰਚ ਕਲਾਕਾਰ, ਨਿਰਦੇਸ਼ਕ ਅਤੇ ਨਟਰਾਜ ਆਰਟਸ ਥੀਏਟਰ ਦੇ ਡਾਇਰੈਕਟਰ ਗੋਪਾਲ ਸ਼ਰਮਾ ਨੂੰ ਆਲ ਇੰਡੀਆ ਥੀਏਟਰ ਕੌਂਸਲ ਵਲੋਂ ਕਰਵਾਏ ਦੋ ਰੋਜ਼ਾ ਨਾਟਕ ਉਤਸਵ ਦੌਰਾਨ ਸ਼ਿਮਲਾ ਦੇ ਇਤਿਹਾਸਕ ਗੈਟੀ ਥੀਏਟਰ ’ਚ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਰੰਗ ਮੰਚ ਵਿੱਚ ਦਿੱਤੀਆਂ ਗਈਆਂ ਸੇਵਾਵਾਂ ਅਤੇ ਪਟਿਆਲਾ ਵਿੱਚ 15 ਰੋਜ਼ਾ ਰਾਸ਼ਟਰੀ ਨਾਟਕ ਉਤਸਵ ਕਰਵਾਉਣ ਬਦਲੇ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੋਪਾਲ ਸ਼ਰਮਾ ਨੂੰ ਬੈਸਟ ਥੀਏਟਰ ਪ੍ਰਮੋਟਰ ਐਵਾਰਡ ਦੇ ਨਾਲ ਹਰਿਆਣਾ ਰਾਜ ਵਿੱਚ ਵੀ ਵਿਸ਼ਵ ਰੰਗਮੰਚ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ ਸੀ। -ਪੱਤਰ ਪ੍ਰੇਰਕ
Advertisement
Advertisement