ਸਾਬਕਾ ਸਰਪੰਚ ਤੇ ਪੰਚਾਇਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗਦੇਵਿੰਦਰ ਸਿੰਘ ਜੱਗੀਪਾਇਲ, 11 ਜਨਵਰੀਨੇੜਲੇ ਪਿੰਡ ਰੋਹਣੋਂ ਖੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਪੰਚਾਇਤ ਵਿਭਾਗ ਨੂੰ ਸਾਲ 2021 ਵਿੱਚ ਘਪਲਾ ਹੋਣ ਦੀ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਗ੍ਰਾਮ ਪੰਚਾਇਤ ਰੋਹਣੋਂ ਖੁਰਦ ਦੀ ਸਰਪੰਚ ਨਛੱਤਰ ਕੌਰ ਨੇ ਇੱਕ ਹੀ ਟੋਭੇ ਨੂੰ ਇੱਕੋ ਸਮੇਂ ਮਨਰੇਗਾ ਸਕੀਮ ਅਧੀਨ ਪੁੱਟ ਕੇ ਵੀ ਖਰਚਾ ਦਿਖਾਇਆ ਗਿਆ ਹੈ ਤੇ ਨਾਲ ਹੀ ਇਸ ਸਬੰਧੀ ਪੰਚਾਇਤੀ ਫੰਡ ਵਿੱਚੋਂ ਵੀ ਚਾਰ ਲੱਖ ਦੇ ਕਰੀਬ ਖਰਚਾ ਦਿਖਾਇਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਸਬੰਧੀ ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਨੂੰ ਪੜਤਾਲ ਕਰਨ ਦੇ ਹੁਕਮ ਕੀਤੇ ਸਨ ਤੇ ਇਸ ਸਬੰਧੀ ਉਨ੍ਹਾਂ ਕਾਰਜਕਾਰੀ ਇੰਜਨੀਅਰ (ਪ.ਰ.ਡ.) ਲੁਧਿਆਣਾ ਤੋਂ ਰਿਪੋਰਟ ਵੀ ਮੰਗੀ ਸੀ।ਇਨ੍ਹਾਂ ਹੁਕਮਾਂ ਮਗਰੋਂ ਐੱਸਡੀਓ ਸਮਰਾਲਾ ਨੇ ਪਿੰਡ ਰੋਹਣੋਂ ਖੁਰਦ ਜਾ ਕੇ ਟੋਭੇ ਦਾ ਨਿਰੀਖਣ ਕੀਤਾ ਸੀ ਜਿਸ ਵਿੱਚ ਵੱਡੇ ਪੱਧਰ ’ਤੇ ਖਾਮੀਆਂ ਸਾਹਮਣੇ ਆਈਆਂ ਸਨ। ਇਸ ਦੀ ਰਿਪੋਰਟ ਉਨ੍ਹਾਂ ਉਪ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਨੂੰ ਸੌਂਪ ਦਿੱਤੀ ਸੀ। ਪੜਤਾਲ ਦੌਰਾਨ ਸਰਪੰਚ ਨਛੱਤਰ ਕੌਰ ਨੇ ਦੱਸਿਆ ਸੀ ਕਿ ਉਹ ਹੋਰ ਬਿਆਨ ਨਹੀਂ ਦੇਣਾ ਚਾਹੁੰਦੀ। ਗੁਰਪ੍ਰੀਤ ਸਿੰਘ ਟੀਏ ਨੇ ਮੰਨਿਆ ਸੀ ਕਿ ਉਸ ਨੇ ਆਰਟੀਆਈ ਅਧੀਨ ਸੰਤੋਖ ਸਿੰਘ ਬੈਨੀਪਾਲ ਨੂੰ ਗਲਤੀ ਨਾਲ ਕਿਸੇ ਹੋਰ ਛੱਪੜ ਦਾ ਐਸਟੀਮੇਟ ਦਿੱਤਾ ਸੀ ਤੇ ਉਕਤ ਛੱਪੜ ਸਬੰਧੀ ਕੋਈ ਰਿਕਾਰਡ ਨਹੀਂ ਦਿੱਤਾ ਗਿਆ।ਪੰਚਾਇਤ ਵਿਭਾਗ ਖੰਨਾ ਦੇ ਜੇਈ ਜਸਵੰਤ ਸਿੰਘ ਨੇ ਵੀ ਕਿਹਾ ਸੀ ਕਿ ਉਨ੍ਹਾਂ ਦੀ ਹਾਜ਼ਰੀ ਵਿੱਚ ਮਨਰੇਗਾ ਅਧੀਨ ਨਵਾਂ ਟੋਭਾ ਪੁੱਟਣ ਦਾ ਕੋਈ ਕੰਮ ਨਹੀਂ ਹੋਇਆ ਸੀ। ਪੰਚਾਇਤ ਫੰਡ ਵਿੱਚੋਂ ਕੰਮ ਕਰਾਉਣ ਸਬੰਧੀ ਵੀ ਉਨ੍ਹਾਂ ਕੋਲ ਸਿਰਫ਼ ਬਿੱਲ ਪੇਸ਼ ਕੀਤੇ ਗਏ ਹਨ। ਕੁਟੇਸ਼ਨਾਂ, ਫੋਟੋਆਂ ਤੇ ਵੀਡੀਓ ਸਰਪੰਚ ਵੱਲੋਂ ਨਹੀਂ ਦਿੱਤੀ ਗਈ। ਉਪ ਮੁੱਖ ਕਾਰਜਕਾਰੀ ਅਫ਼ਸਰ ਵੱਲੋਂ ਸਿੱਟਾ ਰਿਪੋਰਟ ’ਚ ਉਕਤ ਅਧਿਕਾਰੀ ਤੇ ਤਤਕਾਲੀ ਸਰਪੰਚ ਨਛੱਤਰ ਕੌਰ ਵੱਲੋਂ ਸਰਕਾਰੀ ਫੰਡਾਂ ’ਚ ਗਬਨ ਕਰਨ ਬਾਰੇ ਲਿਖ ਕੇ ਗ਼ਬਨ ਦੇ ਦੋਸ਼ ਤਹਿਤ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ।ਨੰਬਰਦਾਰ ਸੰਤੋਖ ਸਿੰਘ ਨੇ ਪੰਚਾਇਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਾਬਕਾ ਸਰਪੰਚ ਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਸਾਬਕਾ ਸਰਪੰਚ ਨਛੱਤਰ ਕੌਰ ਨੇ ਦੱਸਿਆ ਕਿ ਇਹ ਮਾਮਲਾ ਪਹਿਲੀ ਪੰਚਾਇਤ ਵੇਲੇ ਦਾ ਹੈ। ਉਨ੍ਹਾਂ ਉਪਰ ਲਾਏ ਦੋਸ਼ ਝੂਠੇ ਤੇ ਬੇਬੁਨਿਆਦ ਹਨ ਉਹ ਇਸ ਮਾਮਲੇ ਦੀ ਅਪੀਲ ਉੱਚ ਅਧਿਕਾਰੀਆਂ ਕੋਲ ਪਾਉਣਗੇ।