ਰੋਸ਼ਨ ਲਾਲ ਸ਼ਰਮਾ ਯਾਦਗਾਰੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ
ਹਤਿੰਦਰ ਮਹਿਤਾ
ਜਲੰਧਰ, 26 ਦਸੰਬਰ
ਸਪੋਰਟਸ ਕਲੱਬ ਆਦਮਪੁਰ ਵੱਲੋਂ ਸਵਰਗੀ ਰੋਸ਼ਨ ਲਾਲ ਸ਼ਰਮਾ ਮੈਮੋਰੀਅਲ ਸਾਲਾਨਾ ਫੁਟਬਾਲ ਅਤੇ ਵਾਲੀਬਾਲ ਟੂਰਨਾਮੈਂਟ ਸਵਰਗੀ ਜਗੀਰ ਸਿੰਘ ਵਾਹੀ (ਸਾਬਕਾ ਪ੍ਰਧਾਨ ਸਪੋਰਟਸ ਕਲੱਬ), ਸਵਰਗੀ ਕੁਲਦੀਪ ਸਿੰਘ ਭੱਟੀ, ਸਵਰਗੀ ਮਨਿੰਦਰ ਭਾਰਦਵਾਜ ਅਤੇ ਸਵਰਗੀ ਸਵਿੰਦਰ ਸਿੰਘ ਹੈਨਰੀ ਅਟਵਾਲ ਨੂੰ ਸਮਰਪਿਤ ਟੂਰਨਾਮੈਂਟ ਸਪੋਰਟਸ ਸਟੇਡੀਅਮ ਆਦਮਪੁਰ ਵਿੱਚ ਪ੍ਰਧਾਨ ਅਸ਼ੋਕ ਕੁਮਾਰ ਅਤੇ ਚੇਅਰਮੈਨ ਚੰਦਰ ਸ਼ੇਖਰ ਦੀ ਦੇਖ-ਰੇਖ ਹੇਠ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ। ਟੂਰਨਾਮੈਂਟ ਦਾ ਉਦਘਾਟਨ ਸੰਤ ਇੰਦਰ ਦਾਸ ਮੇਗੋਵਾਲ ਗੰਜਿਆਂ ਨੇ ਅਕਾਸ਼ ਵਿੱਚ ਗੁਬਾਰੇ ਛੱਡ ਕੇ ਕੀਤਾ। ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਓਪਨ ਫੁਟਬਾਲ ਕਲੱਬ, ਫੁਟਬਾਲ 50 ਕਿਲੋ ਪਿੰਡ ਪੱਧਰ ਅਤੇ ਵਾਲੀਵਾਲ ਪਿੰਡ ਪੱਧਰ ਦੀਆਂ ਕੁਲ 42 ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ ਵਿੱਚ 50 ਕਿਲੋ ਪਿੰਡ ਪੱਧਰ ਵਿਚ ਧੀਰੋਵਾਲ ਨੇ ਅਲਾਵਲਪੁਰ ਨੂੰ 1-0 ਨਾਲ ਹਾਰਿਆ ਅਤੇ ਓਪਨ ਕਲੱਬ ਦੇ ਮੈਚ ਵਿੱਚ ਕੰਗਣੀਵਾਲ ਕਲੱਬ ਨੇ ਮਦਾਰਾਂ ਦੇ ਕਲੱਬ ਨੂੰ 1-0 ਨਾਲ ਅਤੇ ਡੀ.ਏ.ਵੀ. ਕਾਲਜ ਜਲੰਧਰ ਦੀ ਟੀਮ ਨੇ ਮਹਿਮਦਪੁਰ ਦੀ ਟੀਮ ਨੂੰ 3-0 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਇਨਾਮ ਵੰਡ ਸਮਾਗਮ 29 ਦਸੰਬਰ ਨੂੰ ਸ਼ਾਮ 3 ਵਜੇ ਹੋਵੇਗਾ। ਜਿਸ ਦੇ ਮੁੱਖ ਮਹਿਮਾਨ ਪਵਨ ਕੁਮਾਰ ਟੀਨੂੰ ਹੋਣਗੇ ਅਤੇ ਸਮਾਗਮ ਦੀ ਪ੍ਰਧਾਨਗੀ ਗੁਰਦਿਆਲ ਸਿੰਘ ਨਿੱਝਰ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ 29 ਦਸੰਬਰ ਨੂੰ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦਾ ਫੁਟਬਾਲ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਇਸ ਮੌਕੇ ਮਾਸਟਰ ਕੁਲਵਰਨ ਸਿੰਘ, ਮਾਸਟਰ ਬ੍ਰਿੱਜ ਲਾਲ, ਮਾਸਟਰ ਜੁਗਲ ਕਿਸ਼ੋਰ, ਦਲਜੀਤ ਸਿੰਘ ਭੱਟੀ, ਮੋਹਣ ਲਾਲ ਚੋਪੜਾ, ਸੁਸ਼ੀਲ ਡੋਗਰਾ, ਦਲਜੀਤ ਸਿੰਘ ਜੀਤਾ, ਕਿਸ਼ਨ ਲਾਲ ਭੋਲਾ, ਗੁਰਪ੍ਰੀਤ ਸਿੰਘ ਏਐੱਸਆਈ, ਚਰਨਜੀਤ ਸਿੰਘ ਸ਼ੇਰੀ, ਰਘਵੀਰ ਸਿੰਘ ਵਿਰਦੀ, ਲੈਕ. ਗੁਰਿੰਦਰ ਸਿੰਘ, ਗੁਰਚਰਨ ਸਿੰਘ ਕਡਿਆਣਾ, ਕੁਲਦੀਪ ਦੁਗਲ, ਮੋਹਨ ਲਾਲ ਨਿੱਕੂ, ਦੀਵਾਨ ਚੰਦ ਮੰਡਲ, ਜੱਸੀ ਹਮਪਾਲ, ਮਹਿੰਦਰ ਸਿੰਘ ਹਾਜ਼ਰ ਸਨ।