ਰੇਲਵੇ ਨੇ ਜੁਰਮਾਨੇ ਵਜੋਂ 2.72 ਕਰੋੜ ਵਸੂਲੇ
05:50 AM Jan 10, 2025 IST
ਜਲੰਧਰ: ਫਿਰੋਜ਼ਪੁਰ ਰੇਲਵੇ ਮੰਡਲ ਨੇ ਬੀਤੇ ਦਸੰਬਰ 2024 ’ਚ ਵੱਖ-ਵੱਖ ਰੇਲ ਗੱਡੀਆਂ ਦੀ ਚੈਕਿੰਗ ਦੌਰਾਨ 27834 ਯਾਤਰੀ ਬਿਨਾਂ ਟਿਕਟ ਯਾਤਰਾ ਕਰਦਿਆਂ ਫੜੇ ਅਤੇ ਉਨ੍ਹਾਂ ਕੋਲੋਂ 2.72 ਕਰੋੜ ਰੁਪਏ ਜੁਰਮਾਨੇ ਵਜੋਂ ਵਸੂਲੇ। ਇਸ ਤੋਂ ਇਲਾਵਾ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ’ਤੇ ਯਾਤਰੀਆਂ ਤੋਂ 69,700 ਰੁਪਏ ਜੁਰਮਾਨੇ ਵਜੋਂ ਵਸੂਲੇ। ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਜਾਰੀ ਇਕ ਪ੍ਰੈੱਸ ਨੋਟ ਅਨੁਸਾਰ ਫਿਰੋਜ਼ਪੁਰ ਰੇਲਵੇ ਮੰਡਲ ਦੇ ਪ੍ਰਬੰਧਕ ਸੰਜੇ ਸਾਹੂ ਨੇ ਕਿਹਾ ਕਿ ਰੇਲਵੇ ਮੰਡਲ ’ਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ। ਇਸ ਦੌਰਾਨ ਸੀਨੀਅਰ ਕਮਰਸ਼ੀਅਲ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਜਿੱਥੇ ਚੈਕਿੰਗ ਸਟਾਫ ਰੈਵੀਨਿਊ ’ਚ ਵਾਧਾ ਕਰਦਾ ਹੈ, ਉੱਥੇ ਯਾਤਰੀਆਂ ਦਾ ਰੇਲ ’ਚ ਸਾਮਾਨ ਰਹਿ ਜਾਣ ’ਤੇ ਉਨ੍ਹਾਂ ਨੂੰ ਵਾਪਸ ਵੀ ਕਰਦਾ ਹੈ। -ਪੱਤਰ ਪ੍ਰੇਰਕ
Advertisement
Advertisement