ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਸ ਵੱਲੋਂ ਰਿਕਾਰਡ ਗਿਣਤੀ ’ਚ ਡਰੋਨਾਂ ਨਾਲ ਯੂਕਰੇਨ ’ਤੇ ਹਮਲਾ

05:08 AM May 27, 2025 IST
featuredImage featuredImage
ਯੂਕਰੇਨ ਦੀ ਫੌਜ ਵੱਲੋਂ ਰੂਸੀ ਡਰੋਨ ਤਬਾਹ ਕਰਨ ਮਗਰੋਂ ਆਸਮਾਨ ’ਚ ਦਿਖਾਈ ਦਿੰਦੀ ਹੋਈ ਰੋਸ਼ਨੀ। -ਫੋਟੋ: ਰਾਇਟਰਜ਼

ਕੀਵ, 26 ਮਈ
ਰੂਸ ਵੱਲੋਂ ਤਿੰਨ ਸਾਲਾਂ ਤੋਂ ਜਾਰੀ ਜੰਗ ਦੌਰਾਨ ਐਤਵਾਰ ਰਾਤ ਨੂੰ ਯੂਕਰੇਨ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਗਿਆ। ਯੂਕਰੇਨ ਦੇ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।
ਯੂਕਰੇਨੀ ਹਵਾਈ ਸੈਨਾ ਦੇ ਸੰਚਾਰ ਵਿਭਾਗ ਦੇ ਮੁਖੀ ਯੂਰੀ ਇਹਨਾਤ ਨੇ ਦੱਸਿਆ ਕਿ ਰੂਸ ਨੇ ਹਮਲੇ ਲਈ 355 ਡਰੋਨ ਭੇਜੇ ਸਨ। ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਰਾਤ ਨੂੰ ਹਮਲੇ ਦੌਰਾਨ ਰੁੂਸ ਵੱਲੋਂ 9 ਕਰੂਜ਼ ਮਿਜ਼ਾਈਲਾਂ ਵੀ ਦਾਗੀਆਂ ਗਈਆਂ। ਅਧਿਕਾਰੀਆਂ ਮੁਤਾਬਕ ਹਮਲਿਆਂ ’ਚ ਕੁਝ ਨਾਗਰਿਕ ਜ਼ਖ਼ਮੀ ਹੋਏ ਹਨ ਪਰ ਹਾਲੇ ਕਿਸੇ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਹੈ। ਦੂਜੇ ਪਾਸੇ ਰੂਸ ਨੇ ਇਸ ਸਬੰਧੀ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।
ਦੱਸਣਯੋਗ ਹੈ ਕਿ ਸ਼ਨਿਚਰਵਾਰ ਰਾਤ ਨੂੰ ਰਾਜਧਾਨੀ ਕੀਵ ਅਤੇ ਹੋਰ ਇਲਾਕਿਆਂ ’ਤੇ ਰੂੁਸੀ ਡਰੋਨ ਤੇ ਮਿਜ਼ਾਈਲ ਹਮਲਿਆਂ ’ਚ ਘੱਟੋ-ਘੱਟ 12 ਵਿਅਕਤੀ ਮਾਰੇ ਗਏ ਸਨ ਤੇ ਦਰਜ਼ਨਾਂ ਜ਼ਖਮੀ ਹੋ ਗਏ ਸਨ। ਯੂਕਰੇਨੀ ਅਧਿਕਾਰੀਆਂ ਨੇ ਰੂਸ-ਯੂਕਰੇਨ ਵਿਚਾਲੇ ਜਾਰੀ ਜੰਗ ਦੌਰਾਨ ਇਸ ਨੂੰ ਸਭ ਤੋਂ ਵੱਡਾ ਹਮਲਾ ਕਰਾਰ ਦਿੱਤਾ ਸੀ, ਜਿਸ ਵਿੱਚ 69 ਮਿਜ਼ਾਈਲਾਂ ਤੇ ਵੱਖ-ਵੱਖ ਕਿਸਮਾਂ ਦੇ 298 ਡਰੋਨਾਂ ਦੀ ਵਰਤੋਂ ਕੀਤੀ ਗਈ ਸੀ। ਰੂਸ ਵੱਲੋਂ ਲੰਘੇ ਦਿਨ ਕੀਵ, ਝਾਈਟੋਮੀਰ, ਖੇਮੇਲਿਨਤਸਕੀ, ਤੇਰਨੋਪਿਲ, ਚਰਨੀਹਿਵ, ਸੂਮੀ, ਓਡੈੱਸਾ, ਪੋਲਤਾਵਾ, ਦਿਨਪਰੋੋ, ਮਾਈਕੋਲੇਵ ਤੇ ਚੇਰਕਾਸੀ ਆਦਿ ਖੇਤਰਾਂ ’ਚ ਹਮਲੇ ਕੀਤੇ ਗਏ ਸਨ। -ਏਪੀ

Advertisement

Advertisement