ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਸ ਅਤੇ ਯੂਕਰੇਨ ਵੱਲੋਂ ਹੋਰ ਬੰਦੀਆਂ ਦਾ ਵਟਾਂਦਰਾ

05:11 AM May 26, 2025 IST
featuredImage featuredImage
ਯੂਕਰੇਨ ਦੇ ਕੀਵ ਨੇੜਲੇ ਮਾਰਖਾਲਿਵਕਾ ਇਲਾਕੇ ਵਿੱਚ ਰੂਸੀ ਹਮਲੇ ਵਾਲੀ ਥਾਂ ਤੋਂ ਰਾਕੇਟ ਦੇ ਟੁਕੜੇ ਹਟਾਉਂਦਾ ਹੋਇਆ ਇਕ ਸੁਰੱਖਿਆ ਅਧਿਕਾਰੀ। -ਫੋਟੋ: ਰਾਇਟਰਜ਼

ਕੀਵ, 25 ਮਈ
ਰੂਸ ਅਤੇ ਯੂਕਰੇਨ ਨੇ ਇਕ-ਦੂਜੇ ਦੇ 303 ਹੋਰ ਬੰਦੀਆਂ ਨੂੰ ਅੱਜ ਛੱਡ ਦਿੱਤਾ। ਦੋਵੇਂ ਮੁਲਕਾਂ ਵਿਚਕਾਰ ਇਹ ਤੀਜੀ ਵਾਰ ਹੈ ਜਦੋਂ ਬੰਦੀਆਂ ਦੀ ਅਦਲਾ-ਬਦਲੀ ਹੋਈ ਹੈ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਇਕ-ਦੂਜੇ ਦੇ 303 ਹੋਰ ਜਵਾਨਾਂ ਨੂੰ ਛੱਡਿਆ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ 307 ਅਤੇ ਸ਼ੁੱਕਰਵਾਰ ਨੂੰ 590 ਬੰਦੀ ਰਿਹਾਅ ਕੀਤੇ ਗਏ ਸਨ। ਦੋਵੇਂ ਮੁਲਕਾਂ ਵਿਚਕਾਰ ਜੰਗ ਦੇ ਤਿੰਨ ਸਾਲਾਂ ਤੋਂ ਵੱਧ ਸਮੇਂ ਦੌਰਾਨ ਬੰਦੀਆਂ ਦੀ ਇਹ ਸਭ ਤੋਂ ਵੱਡੀ ਅਦਲਾ-ਬਦਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੰਦੀਆਂ ਦੇ ਆਦਾਨ-ਪ੍ਰਦਾਨ ਦੌਰਾਨ ਹੀ ਰੂਸ ਨੇ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਯੂਕਰੇਨੀ ਰਾਜਧਾਨੀ ਕੀਵ ਤੇ ਹੋਰ ਖ਼ਿੱਤਿਆਂ ਨੂੰ ਲਗਾਤਾਰ ਦੂਜੀ ਰਾਤ ਨਿਸ਼ਾਨਾ ਬਣਾਇਆ ਜਿਸ ’ਚ 12 ਵਿਅਕਤੀ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਯੂਕਰੇਨੀ ਹਵਾਈ ਸੈਨਾ ਦੇ ਤਰਜਮਾਨ ਯੂਰੀ ਇਹਨਾਤ ਮੁਤਾਬਕ ਰੂਸ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕਰਦਿਆਂ 367 ਡਰੋਨ ਅਤੇ ਮਿਜ਼ਾਈਲਾਂ ਦਾਗ਼ੀਆਂ। ਉਨ੍ਹਾਂ ਕਿਹਾ ਕਿ ਰੂਸ ਨੇ ਵੱਖ ਵੱਖ ਤਰ੍ਹਾਂ ਦੀਆਂ 69 ਮਿਜ਼ਾਈਲਾਂ ਅਤੇ 298 ਡਰੋਨਾਂ ਨਾਲ ਹਮਲੇ ਕੀਤੇ। ਇਹ ਹਮਲੇ ਉਸ ਸਮੇਂ ਹੋਏ ਜਦੋਂ ਯੂਕਰੇਨ ਵੱਲੋਂ ਅੱਜ ਦਾ ਦਿਨ ਕੀਵ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਪੰਜਵੀਂ ਸਦੀ ’ਚ ਕੀਵ ਦੀ ਸਥਾਪਨਾ ਦੀ ਯਾਦ ’ਚ ਇਹ ਦਿਹਾੜਾ ਮਈ ਦੇ ਅਖੀਰਲੇ ਐਤਵਾਰ ਵਾਲੇ ਦਿਨ ਮਨਾਇਆ ਜਾਂਦਾ ਹੈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਮਿਜ਼ਾਈਲਾਂ ਅਤੇ ਡਰੋਨਾਂ ਨੇ 30 ਤੋਂ ਵੱਧ ਸ਼ਹਿਰਾਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ। -ਏਪੀ

Advertisement

Advertisement