ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ ਅੱਜ
05:33 AM Dec 30, 2024 IST
ਪਟਿਆਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ 30 ਅਤੇ 31 ਦਸੰਬਰ ਨੂੰ ਕ੍ਰਮਵਾਰ ਕਰਾਊਨ ਸਕਿਉਰਿਟੀ ਸਰਵਿਸਿਜ਼ ਵਿੱਚ ਸਕਿਉਰਿਟੀ ਗਾਰਡ ਅਤੇ ਚੈਕਮੇਟ ਸਰਵਿਸਿਜ਼ ਵਿੱਚ ਸਕਿਉਰਿਟੀ ਸੁਪਰਵਾਈਜ਼ਰ, ਸਕਿਉਰਿਟੀ ਗਾਰਡ ਅਤੇ ਸਕਿਉਰਿਟੀ ਲੇਡੀ ਗਾਰਡ ਦੀ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਡਿਪਟੀ ਡਾਇਰੈਕਟਰ ਮੇਜਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਪਟਿਆਲਾ ਵਿਖੇ ਪਹੁੰਚ ਕੇ ਇਸ ਕੈਂਪ ਵਿੱਚ ਹਿੱਸਾ ਲੈ ਸਕਦੇ
ਹਨ।
Advertisement
Advertisement