ਰਿਕਸ਼ਾ ਚਾਲਕਾਂ ਨੂੰ ਰਾਸ਼ਨ ਤੇ ਲੋੜੀਂਦਾ ਸਾਮਾਨ ਵੰਡਿਆ
05:21 AM Jan 07, 2025 IST
ਜਗਰਾਉਂ: ਸਥਾਨਕ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਨੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ 50 ਰਿਕਸ਼ਾ ਚਾਲਕਾਂ ਨੂੰ ਦਸਤਾਨੇ, ਟੋਪੀਆਂ, ਜੁਰਾਬਾਂ, ਬੂਟ ਅਤੇ ਮਹੀਨੇ ਦਾ ਰਾਸ਼ਨ ਵੰਡਿਆ। ਲਿੰਕ ਰੋਡ ਵਿਖੇ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਦਸਤਾਨੇ, ਟੋਪੀਆਂ ਅਤੇ ਜੁਰਾਬਾਂ ਦੀ ਸੇਵਾ ਚੇਅਰਮੈਨ ਗੁਲਸ਼ਨ ਅਰੋੜਾ ਵਲੋਂ ਅਤੇ ਬੂਟਾਂ ਦੀ ਸੇਵਾ ਸੈਕਟਰੀ ਕੁਲਭੂਸ਼ਨ ਗੁਪਤਾ ਵੱਲੋਂ ਜਦਕਿ ਰਾਸ਼ਨ ਦੀ ਸੇਵਾ ਸੁਸਾਇਟੀ ਵੱਲੋਂ ਕੀਤੀ ਗਈ ਹੈ। ਇਸ ਮੌਕੇ ਮਨੋਹਰ ਸਿੰਘ ਟੱਕਰ, ਸੁਖਜਿੰਦਰ ਸਿੰਘ ਢਿੱਲੋਂ ਤੇ ਕੰਵਲ ਕੱਕੜ, ਸੁਖਦੇਵ ਗਰਗ, ਮਦਨ ਲਾਲ ਅਰੋੜਾ, ਮਨੀਸ਼ ਬਾਂਸਲ, ਡਾ. ਭਾਰਤ ਭੂਸ਼ਣ ਬਾਂਸਲ, ਆਰਕੇ ਗੋਇਲ, ਜਗਦੀਪ ਸਿੰਘ, ਇਕਬਾਲ ਸਿੰਘ ਕਟਾਰੀਆ, ਰਾਜੀਵ ਮਿੱਤਲ, ਜਸਵੰਤ ਸਿੰਘ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਮੰਗਤ ਰਾਏ ਬਾਂਸਲ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement