ਰਾਮੇਸ਼ਵਰਮ ਕੈਫੇ ਧਮਾਕਾ: ਐਨਆਈਏ ਵੱਲੋਂ ਦੋ ਮੁਲਜ਼ਮਾਂ ’ਤੇ 10-10 ਲੱਖ ਰੁਪਏ ਦਾ ਐਲਾਨ
08:15 PM Mar 29, 2024 IST
ਨਵੀਂ ਦਿੱਲੀ, 29 ਮਾਰਚ
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਬੰਗਲੁੂਰੂ ਦੇ ਰਾਮੇਸ਼ਵਰਮ ਕੈਫੇ ਧਮਾਕੇ ਦੇ ਦੋ ਮੁੱਖ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਐਕਸ ’ਤੇ ਇਕ ਪੋਸਟ ਅਨੁਸਾਰ ਏਜੰਸੀ ਨੇ ਆਮ ਲੋਕਾਂ ਨੂੰ ਮੁਸਾਵੀਰ ਹੁਸੈਨ ਸ਼ਾਜ਼ਬਿ ਉਰਫ ਸ਼ਾਜ਼ੇਬ ਅਤੇ ਅਬਦੁਲ ਮਤੀਨ ਅਹਿਮਦ ਤਾਹਾ ਉਰਫ ਅਬਦੁਲ ਮਤੀਨ ਤਾਹਾ ਬਾਰੇ ਜਾਣਕਾਰੀ ਦੇਣ ਲਈ ਬੇਨਤੀ ਕੀਤੀ ਹੈ। ਐਨਆਈਏ ਨੇ ਬੁੱਧਵਾਰ ਨੂੰ ਬੰਬ ਧਮਾਕੇ ਦੇ ਇੱਕ ਮੁੱਖ ਸਰਗਣੇ ਮੁਜ਼ੱਮਿਲ ਸ਼ਰੀਫ ਨੂੰ ਗ੍ਰਿਫਤਾਰ ਕੀਤਾ ਸੀ। ਐਨਆਈਏ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਜ਼ੱਮਿਲ ਸ਼ਰੀਫ਼ ਨੇ 1 ਮਾਰਚ ਨੂੰ ਬੰਗਲੁੂਰੂ ਦੇ ਬਰੁਕਫੀਲਡ ਦੇ ਆਈਟੀਪੀਐਲ ਰੋਡ ਸਥਿਤ ਕੈਫੇ ਵਿੱਚ ਆਈਈਡੀ ਧਮਾਕੇ ਦੇ ਮਾਮਲੇ ਵਿੱਚ ਲੋੜੀਂਦੇ ਦੋ ਮੁਲਜ਼ਮਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਸੀ। ਇਸ ਧਮਾਕੇ ’ਚ ਕਈ ਵਿਅਕਤੀ ਜ਼ਖਮੀ ਹੋਏ ਸਨ। -ਪੀਟੀਆਈ
Advertisement
Advertisement