ਰਾਏਪੁਰ ਕਲਾਂ ਵਿੱਚ ਲੰਗਰ ਲਗਾਇਆ
05:22 AM Dec 27, 2024 IST
ਚੰਡੀਗੜ੍ਹ: ਇੱਥੋਂ ਦੇ ਪਿੰਡ ਰਾਏਪੁਰ ਕਲਾਂ ਦੇ ਸਰਕਾਰੀ ਸਕੂਲ ਦੇ ਬਾਹਰ ਸਰਬ ਸਾਂਝੀ ਲੰਗਰ ਸੇਵਾ ਕਮੇਟੀ ਵੱਲੋਂ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਕਮੇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਕਿ 25 ਦਸੰਬਰ ਨੂੰ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਲੰਗਰ ਲਗਾਇਆ ਗਿਆ। ਅੱਜ ਚਾਹ ਤੇ ਬਿਸਕੁੱਟ ਦਾ ਲੰਗਰ ਲਗਾਇਆ ਗਿਆ। ਉਨ੍ਹਾਂ ਕਿਹਾ ਕਿ 27 ਦਸੰਬਰ ਨੂੰ ਪਿੰਡ ਰਾਏਪੁਰ ਕਲਾਂ ਤੋਂ ਫ਼ਤਹਿਗੜ੍ਹ ਸਾਹਿਬ ਤੱਕ ਪੈਦਲ ਯਾਤਰਾ ਕੀਤੀ ਜਾਵੇਗੀ, ਜਿਸ ਵਿੱਚ ਪਿੰਡ ਦੇ ਵੱਡੀ ਗਿਣਤੀ ਵਿੱਚ ਲੋਕ ਸ਼ਮੂਲੀਅਤ ਕਰਨਗੇ। ਇਸ ਮੌਕੇ ਗੁਰਦੀਪ ਸਿੰਘ, ਅਮਰਜੀਤ ਸਿੰਘ, ਸਤੀਸ਼ ਮਨਕੋਟੀਆ, ਸੋਹਣ ਸਿੰਘ, ਸਰਬਜੀਤ ਸਿੰਘ, ਤੇਜਿੰਦਰ ਸਿੰਘ, ਮਨਦੀਪ ਸਿੰਘ, ਰਾਮਾ ਤੇ ਸਤਿਨਾਮ ਸਿੰਘ ਹਾਜ਼ਰ ਸਨ। -ਟਨਸ
Advertisement
Advertisement