ਰਫੀ ਤੇ ਰਾਜ ਕਪੂਰ ਨੂੰ ਸਮਰਪਿਤ ਸੰਗੀਤ ਸਮਾਗਮ
07:06 AM Dec 28, 2024 IST
Advertisement
ਚੰਡੀਗੜ੍ਹ:
Advertisement
ਏਆਰ ਮੇਲੋਡੀਜ਼ ਐਸੋਸੀਏਸ਼ਨ ਨੇ ਉੱਘੇ ਗਾਇਕ ਮੁਹੰਮਦ ਰਫੀ ਤੇ ਅਦਾਕਾਰ ਰਾਜ ਕਪੂਰ ਦੇ 100ਵੇਂ ਜਨਮ ਦਿਨ ਨੂੂੰ ਸਮਰਪਿਤ ਸੰਗੀਤ ਸਮਾਗਮ ‘ਸੁਰੀਲਾ ਸਫ਼ਰ’ ਹਰਿਆਣਾ ਕਲਾ ਤੇ ਸੱਭਿਆਚਾਰ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਵਿੱਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ 45 ਦੇ ਕਰੀਬ ਗਾਇਕਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ ਜਸਪ੍ਰੀਤ ਜੱਸਲ ਤੇ ਡਾ. ਅਰੁਣ ਕਾਂਤ ਨੇ ਗੀਤਾਂ ਦੀ ਪੇਸ਼ਕਾਰੀ ਦਿੱਤੀ। ਇਸ ਤੋਂ ਇਲਾਵਾ ਵੀ ਵੱਖ-ਵੱਖ ਵਿਅਕਤੀਆਂ ਨੇ ਆਪੋ-ਆਪਣੇ ਗੀਤਾਂ ਦੀ ਪੇਸ਼ਕਾਰੀ ਦਿੱਤੀ। -ਟਨਸ
Advertisement
Advertisement