ਯੂਕਰੇਨ ਦੇ ਸਾਬਕਾ ਰਾਸ਼ਟਰਪਤੀ ਦੇ ਸਲਾਹਕਾਰ ਦੀ ਸਪੇਨ ’ਚ ਹੱਤਿਆ
05:54 AM May 22, 2025 IST
ਮੈਡਰਿਡ: ਯੂਕਰੇਨ ਦੇ ਸਾਬਕਾ ਰਾਸ਼ਟਰਪਤੀ ਵਿਕਤਰ ਯਾਨੁਕੋਵਿਚ ਦੇ ਸਲਾਹਕਾਰ ਦੀ ਅੱਜ ਮੈਡਰਿਡ ਵਿੱਚ ਸਕੂਲ ਅੱਗੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਪੇਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਸਪੇਨ ਦੇ ਗ੍ਰਹਿ ਮੰਤਰਾਲੇ ਨੇ ਮ੍ਰਿਤਕ ਦੀ ਪਛਾਣ ਆਂਦਰੇਈ ਪੋਰਤਨੋਵ ਵਜੋਂ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਉਸ ਦੀ ਹੱਤਿਆ ਸਥਾਨਕ ਸਮੇਂ ਅਨੁਸਾਰ ਸਵੇਰੇ 9.15 ਵਜੇ ਕੀਤੀ ਗਈ। ਪੋਰਤਨੋਵ ਯੂਕਰੇਨ ਦਾ ਸਾਬਕਾ ਸਿਆਸਤਦਾਨ ਸੀ ਅਤੇ ਯਾਨੁਕੋਵਿਚ ਦੇ ਕਾਫ਼ੀ ਕਰੀਬ ਸੀ। ਉਸ ਨੇ ਰਾਸ਼ਟਰਪਤੀ ਦਫ਼ਤਰ ਵਿੱਚ 2010 ਤੋਂ 2014 ਤੱਕ ਉਪ ਮੁਖੀ ਵਜੋਂ ਕੰਮ ਕੀਤਾ। ਪੋਰਤਨੋਵ ਨੂੰ ਰੂਸ ਸਮਰਥਕ ਸਿਆਸਤਦਾਨ ਵਜੋਂ ਦੇਖਿਆ ਜਾਂਦਾ ਸੀ ਅਤੇ ਉਹ ਯੂਕਰੇਨ ਵਿੱਚ 2014 ਦੀ ਕ੍ਰਾਂਤੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਤਾਉਣ ਦੇ ਮਕਸਦ ਨਾਲ ਕਾਨੂੰਨ ਦਾ ਖਰੜਾ ਤਿਆਰ ਕਰਨ ਵਿੱਚ ਸ਼ਾਮਲ ਸੀ। -ਏਪੀ
Advertisement
Advertisement