ਮੋਬਾਈਲ ਟਾਵਰ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਚਾਰ ਕਾਬੂ
05:28 AM Apr 15, 2025 IST
ਨਵੀਂ ਦਿੱਲੀ, 14 ਅਪਰੈਲ
ਦਿੱਲੀ ਪੁਲੀਸ ਨੇ ਰਿਮੋਟ ਰੇਡੀਓ ਯੂਨਿਟ (ਆਰਆਰਯੂ) ਦੀ ਚੋਰੀ ਵਿੱਚ ਸ਼ਾਮਲ ਅੰਤਰਰਾਜੀ ਗਰੋਪ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਸਬੰਧੀ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸਮੀਰੂਦੀਨ (25), ਮੁਹੰਮਦ ਜਹੀਮ (25), ਮੁਹੰਮਦ ਸੁਲਤਾਨ (21) ਅਤੇ ਜੈਦ (20) ਵਜੋਂ ਹੋਈ ਹੈ, ਜੋ ਉੱੱਤਰ ਪੂਰਬੀ ਦਿੱਲੀ ਦੇ ਵਾਸੀ ਹਨ। ਮੁਲਜ਼ਮਾਂ ਕੋਲੋਂ 48 ਲੱਖ ਦੇ 12 ਆਰਆਰਯੂ ਅਤੇ ਕਈ ਉਪਕਰਨ ਅਤੇ ਕਾਰ ਜ਼ਬਤ ਕੀਤੀ ਗਈ ਹੈ। ਇਹ ਉਪਕਰਨ ਫੋਨ ਕਾਲ ਅਤੇ ਇੰਟਰਨੈੱਟ ਸੇਵਾ ਲਈ ਜ਼ਰੂਰੀ ਮੋਬਾਈਲ ਟਾਵਰ ਦਾ ਜ਼ਰੂਰੀ ਪੁਰਜ਼ਾ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਟੀਮ ਨੇ ਸੀਲਮਪੁਰ, ਵੈਲਕਮ ਅਤੇ ਗੌਂਡਾ ਜਿਹੀਆਂ ਸੰਘਣੀਆਂ ਅਬਾਦੀਆਂ ਵਾਲੇ ਕਈ ਖੇਤਰਾਂ ਵਿੱਚ ਕਈ ਦਿਨ ਘੇਰਾ ਪਾਇਆ ਤੇ ਹਫ਼ਤੇ ਵਿੱਚ 16 ਛਾਪੇ ਮਾਰੇ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਉਪਕਰਨਾਂ ਦੇ ਮਿਲਣ ਨਾਲ ਅੱਠ ਮਾਮਲੇ ਹੱਲ ਹੋ ਗਏ ਹਨ। ਇਸ ਸਬੰਧੀ ਅਜੇ ਹੋਰ ਜਾਂਚ ਜਾਰੀ ਹੈ। -ਪੀਟੀਆਈ
Advertisement
Advertisement