ਮੇਰਠ: ਈਦ ਦੀ ਨਮਾਜ਼ ਮਗਰੋਂ ਦੋ ਗੁੱਟਾਂ ’ਚ ਲੜਾਈ
ਮੇਰਠ (ਯੂਪੀ), 31 ਮਾਰਚ
ਮੇਰਠ ਦੇ ਜਾਨੀ ਇਲਾਕੇ ਵਿੱਚ ਈਦ ਦੀ ਨਮਾਜ਼ ਮਗਰੋਂ ਮਾਮੂਲੀ ਝਗੜੇ ਨੂੰ ਲੈ ਕੇ ਇੱਕ ਹੀ ਫ਼ਿਰਕੇ ਦੇ ਦੋ ਗੁੱਟਾਂ ’ਚ ਹਿੰਸਕ ਝੜਪ ਹੋ ਗਈ, ਜਿਸ ’ਚ ਲਗਪਗ 6 ਜਣੇ ਜ਼ਖ਼ਮੀ ਹੋ ਗਏ, ਹਾਲਾਂਕਿ ਪੁਲੀਸ ਨੇ ਇਸ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ। ਐੱਸਪੀ (ਦਿਹਾਤੀ) ਰਾਕੇਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਸਿਵਾਲਖਾਸ ਵਾਸੀ ਨਜ਼ੀਮ ਤੇ ਜ਼ਾਹਿਦ ’ਚ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਸੋਮਵਾਰ ਸਵੇਰੇ ਬਹਿਸਬਾਜ਼ੀ ਹੋ ਗਈ ਸੀ। ਈਦ ਦੀ ਨਮਾਜ਼ ਤੋਂ ਬਾਅਦ ਦੋਵਾਂ ਪੱਖਾਂ ਦੇ ਲੋਕ ਇੱਕ-ਦੂਜੇ ਨਾਲ ਭਿੜ ਗਏ ਤੇ ਪਥਰਾਅ ਕੀਤਾ ਜਿਸ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ’ਚ ਗੋਲੀਬਾਰੀ ਦੀ ਸੂਚਨਾ ਵੀ ਮਿਲੀ ਹੈ ਜਿਸ ਦੀ ਪੁਲੀਸ ਜਾਂਚ ਕਰ ਰਹੀ ਹੈ। ਪੁਲੀਸ ਮੁਤਾਬਿਕ ਇਸ ਮਾਮਲੇ ’ਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂਕਿ ਬਾਕੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਸਥਿਤੀ ਕੰਟਰੇਲ ਹੇਠ ਹੈ ਤੇ ਘਟਨਾ ਵਾਲੀ ਥਾਂ ’ਤੇ ਵਾਧੂ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ। -ਪੀਟੀਆਈ
ਨੂਹ ’ਚ ਦੋ ਗੁਟਾਂ ’ਚ ਲੜਾਈ; ਪੰਜ ਜ਼ਖ਼ਮੀ
ਗੁਰੂਗ੍ਰਾਮ: ਨੂਹ ਇਲਾਕੇ ਦੇ ਇੱਕ ਪਿੰਡ ਵਿੱਚ ਈਦ ਦੀ ਨਮਾਜ਼ ਮਗਰੋਂ ਇੱਕੋ ਫ਼ਿਰਕੇ ਦੇ ਦੋ ਗੁੱਟਾਂ ’ਚ ਹੋਈ ਲੜਾਈ ’ਚ ਪੰਜ ਜਣੇ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਿਕ ਇਹ ਘਟਨਾ ਸਵੇਰੇ 9 ਵਜੇ ਵਾਪਰੀ, ਜਿਸ ਦੌਰਾਨ ਪੁਰਾਣੀ ਦੁਸ਼ਮਣੀ ਕਾਰਨ ਪਿੰਡ ਤਿਰਵੜਾ ਦੇ ਰਾਸ਼ਿਦ ਤੇ ਸਾਜਿਦ ਦੇ ਗੁੱਟਾਂ ’ਚ ਝਗੜਾ ਹੋ ਗਿਆ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਕਈ ਪੁਲੀਸ ਸਟੇਸ਼ਨਾਂ ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ ਤੇ ਮਾਹੌਲ ਸ਼ਾਂਤ ਕੀਤਾ। -ਪੀਟੀਆਈਮੈਨੂੰ ਨਜ਼ਰਬੰਦ ਕੀਤਾ ਗਿਆ: ਮੀਰਵਾਇਜ਼
ਸ੍ਰੀਨਗਰ: ਕਸ਼ਮੀਰ ਦੇ ਮੁੱਖ ਧਾਰਮਿਕ ਆਗੂ ਮੀਰਵਾਇਜ਼ ਉਮਰ ਫ਼ਾਰੂਕ ਨੇ ਖੁਦ ਨੂੰ ਘਰ ਅੰਦਰ ਨਜ਼ਰਬੰਦ ਕੀਤੇ ਜਾਣ ਦਾ ਦਾਅਵਾ ਕਰਨ ਦੇ ਨਾਲ ਹੀ ਪੁਰਾਣੇ ਸ਼ਹਿਰ ਦੀ ਈਦਗਾਹ ’ਚ ਅੱਜ ਈਦ ਦੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਾ ਦੇਣ ਲਈ ਅਧਿਕਾਰੀਆਂ ਦੇ ਫ਼ੈਸਲੇ ਦੀ ਨਿੰਦਾ ਕੀਤੀ ਹੈ। ਮੀਰਵਾਇਜ਼ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਈਦਗਾਹ ਅਤੇ ਜਾਮਾ ਮਸਜਿਦ ਵਰਗੀਆਂ ਪਵਿੱਤਰ ਥਾਵਾਂ ’ਤੇ ਲੋਕਾਂ ਨੂੰ ਜਾਣ ਤੋਂ ਰੋਕਣਾ ਤਾਨਾਸ਼ਾਹੀ ਨਜ਼ਰੀਏ ਨੂੰ ਦਰਸਾਉਂਦਾ ਹੈ।’ -ਪੀਟੀਆਈAdvertisement