ਮੂਡੀਜ਼ ਨੇ ਭਾਰਤੀ ਜੀਡੀਪੀ ਦਾ ਅਨੁਮਾਨ ਘਟਾਇਆ
03:08 AM May 07, 2025 IST
ਨਵੀਂ ਦਿੱਲੀ, 6 ਮਈ
ਮੂਡੀਜ਼ ਰੇਟਿੰਗਜ਼ ਨੇ 2025 ਲਈ ਭਾਰਤੀ ਜੀਡੀਪੀ ਦੀ ਵਿਕਾਸ ਦਰ ਦਾ ਅਨੁਮਾਨ 6.5 ਫੀਸਦ ਤੋਂ ਘਟਾ ਕੇ ਅੱਜ 6.3 ਫੀਸਦ ਕਰ ਦਿੱਤਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਅਮਰੀਕੀ ਨੀਤੀ ਦੀ ਬੇਯਕੀਨੀ ਅਤੇ ਵਪਾਰ ਪਾਬੰਦੀਆਂ ਕਾਰਨ ਆਲਮੀ ਪੱਧਰ ’ਤੇ ਅਰਥਚਾਰਿਆਂ ’ਤੇ ਦਬਾਅ ਪਵੇਗਾ। ਆਪਣੇ ਮਈ ਮਹੀਨੇ ਦੇ ‘ਗਲੋਬਲ ਮੈਕਰੋ ਆਊਟਲੁਕ’ 2025-26 ’ਚ ਮੂਡੀਜ਼ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ਕਾਰਨ ਵੀ ਭਾਰਤ ਦੇ ਬੁਨਿਆਦੀ ਵਿਕਾਸ ਅਨੁਮਾਨਾਂ ’ਤੇ ਨਕਾਰਾਤਮਕ ਅਸਰ ਪੈਣ ਦਾ ਖਦਸ਼ਾ ਹੈ। ਮੂਡੀਜ਼ ਨੇ ਕਿਹਾ ਕਿ ਨਿਵੇਸ਼ਕਾਂ ਤੇ ਕਾਰੋਬਾਰਾਂ ਦੀ ਲਾਗਤ ਵਧਣ ਦੇ ਅਸਾਰ ਹਨ ਕਿਉਂਕਿ ਉਹ ਨਿਵੇਸ਼, ਵਿਸਤਾਰ ਅਤੇ ਮਾਲ ਦੇ ਸਰੋਤ ਦਾ ਫ਼ੈਸਲਾ ਕਰਦੇ ਸਮੇਂ ਨਵੇਂ ਭੂ-ਰਾਜਨੀਤਕ ਹਾਲਾਤ ਨੂੰ ਧਿਆਨ ’ਚ ਰਖਦੇ ਹਨ। ਮੂਡੀਜ਼ ਨੇ ਸਾਲ 2025 ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾ ਕੇ 6.3 ਫੀਸਦ ਕਰ ਦਿੱਤਾ ਹੈ ਜਦਕਿ 2026 ਲਈ ਇਸ ਨੂੰ 6.5 ਫੀਸਦ ’ਤੇ ਬਰਕਰਾਰ ਰੱਖਿਆ ਹੈ। -ਪੀਟੀਆਈ
Advertisement
Advertisement