ਮੁੱਖ ਮੰਤਰੀ ਖੱਟਰ ਦੀ ਲਾਡਵਾ ਫੇਰੀ 11 ਨੂੰ
07:47 AM Aug 07, 2023 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਅਗਸਤ
ਮੁੱਖ ਮੰਤਰੀ ਮਨੋਹਰ ਲਾਲ ਖੱਟਰ 11 ਅਗਸਤ ਨੂੰ ਹਲਕਾ ਲਾਡਵਾ ਦੇ ਪਿੰਡ ਰਾਮ ਸਰਨ ਮਾਜਰਾ, ਗੁਡਾ ਤੇ ਉਮਰੀ ਵਿੱਚ ਜਨਸੰਵਾਦ ਪ੍ਰੋਗਰਾਮ ਤਹਿਤ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਮੁੱਖ ਮੰਤਰੀ ਦੀ ਫੇਰੀ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਇਥੇ ਲਾਡਵਾ ਦੇ ਸਾਬਕਾ ਵਿਧਾਇਕ ਡਾ. ਪਵਨ ਸੈਣੀ, ਡੀਸੀ ਸ਼ਾਂਤਨੂੰ ਸ਼ਰਮਾ, ਏਡੀਸੀ ਟੂ ਸੀਐੱਮ ਹਿਤੇਸ਼ ਯਾਦਵ, ਐੱਸਡੀਐੱਮ ਨਸੀਬ ਸਿੰਘ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਰਾਮ ਸਰਨ ਮਾਜਰਾ ਤੇ ਗੁਡਾ ਦਾ ਦੌਰਾ ਕੀਤਾ। ਇਸ ਮੌਕੇ ਮੀਡੀਆ ਨਾਲ ਗਲਬਾਤ ਕਰਦਿਆਂ ਡਾ. ਪਵਨ ਸੈਣੀ ਨੇ ਕਿਹਾ ਕਿ ਸਥਾਨਕ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਨਣ ਲਈ ਮੁੱਖ ਮੰਤਰੀ ਸੂਬੇ ਦੇ ਹਰੇਕ ਹਲਕੇ ਦਾ ਦੌਰਾ ਕਰ ਰਹੇ ਹਨ। ਇਸੇ ਮੁਹਿੰਮ ਤਹਿਤ 11 ਅਗਸਤ ਨੂੰ ਮੁੱਖ ਮੰਤਰੀ ਪਿੰਡ ਰਾਮ ਸਰਨ ਮਾਜਰਾ, ਗੁਡਾ ਤੇ ਉਮਰੀ ਦਾ ਦੌਰਾ ਕਰਨਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ।
Advertisement
Advertisement