ਮੁੱਕੇਬਾਜ਼ ਸਿਮਰਨਜੀਤ ਦੀ ਏਸ਼ੀਅਨ ਚੈਂਪੀਅਨਸ਼ਿਪ ਲਈ ਚੋਣ
05:41 AM Apr 17, 2025 IST
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 16 ਅਪਰੈਲ
ਪੰਜਾਬ ਸਪੋਰਟਸ ਅਕੈਡਮੀ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਧੰਜਲ ਦੀ ਜੌਰਡਨ ਵਿੱਚ ਹੋ ਰਹੀ ਅੰਡਰ-17 ਏਸ਼ੀਅਨ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿੱਚ ਚੋਣ ਹੋਈ ਹੈ। ਚਕਰ ਪਿੰਡ ਦੀ ਸਿਮਰਨਜੀਤ ਕੌਰ ਇਸ ਚੈਂਪੀਅਨਸ਼ਿਪ ਲਈ ਪੰਜਾਬ ’ਚੋਂ ਚੁਣੀ ਗਈ ਇਕਲੌਤੀ ਖਿਡਾਰਨ ਹੈ। ਪੰਜਾਬ ਸਪੋਰਟਸ ਅਕੈਡਮੀ ਦੇ ਪ੍ਰਧਾਨ ਜਸਕਿਰਨਪ੍ਰੀਤ ਸਿੰਘ ਜਿਮੀ ਨੇ ਦੱਸਿਆ ਕਿ ਅਮਾਨ (ਜੌਰਡਨ) ਵਿੱਚ ਭਲਕੇ 17 ਅਪਰੈਲ ਤੋਂ ਸ਼ੁਰੂ ਹੋ ਰਹੀ ਅੰਡਰ-17 ਏਸ਼ੀਅਨ ਚੈਂਪੀਅਨਸ਼ਿਪ ਲਈ ਸਿਮਰਨਜੀਤ ਕੌਰ ਧੰਜਲ ਦੀ ਚੋਣ ਚਕਰ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਇਹ ਹੋਰ ਖਿਡਾਰੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ। ਚਕਰ ਅਕੈਡਮੀ ਦੇ ਕੋਚ ਕਰਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਿਮਰਨਜੀਤ ਪਹਿਲਾਂ ਕੌਮੀ ਪੱਧਰ ’ਤੇ ਮੈਡਲ ਜਿੱਤ ਚੁੱਕੀ ਹੈ। ਇਸ ਚੈਂਪੀਅਨਸ਼ਿਪ ਲਈ ਰੋਹਤਕ ਵਿੱਚ ਹੋਏ ਟਰਾਇਲਾਂ ਵਿੱਚ ਉਸ ਨੇ ਆਪਣੇ ਭਾਰ ਵਰਗ (57-60) ਵਿੱਚ ਸਾਰੀਆਂ ਮੁੱਕੇਬਾਜ਼ਾਂ ਨੂੰ ਇੱਕਪਾਸੜ ਹਰਾਇਆ ਸੀ।
Advertisement
Advertisement