ਮੁਹੰਮਦ ਰਫ਼ੀ ਨੂੰ ਸਮਰਪਿਤ ਸੰਗੀਤਮਈ ਸ਼ਾਮ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 29 ਦਸੰਬਰ
ਵਿਰਸਾ ਵਿਹਾਰ ਅੰਮ੍ਰਿਤਸਰ ਅਤੇ ਯੂਐੱਨ ਇੰਟਰਟੇਨਮੈਂਟ ਸੁਸਾਇਟੀ ਵੱਲੋਂ ਮਰਹੂਮ ਗਾਇਕ ਮੁਹੰਮਦ ਰਫ਼ੀ ਦੇ 100 ਵੇਂ ਜਨਮਦਿਵਸ ਨੂੰ ਸਮਰਪਿਤ ਸੰਗੀਤਮਈ ਸ਼ਾਮ ਕਰਵਾਈ ਗਈ। ਇਸ ਸ਼ਾਮ ਦਾ ਸ਼ੁਭ ਆਰੰਭ ਵਿਰਸਾ ਵਿਹਾਰ ਵਿੱਚ ਲੱਗੇ ਹੋਏ ਮੁਹੰਮਦ ਰਫ਼ੀ ਦੇ ਬੁੱਤ ’ਤੇ ਫੁੱਲ ਮਾਲਾ ਭੇਟ ਕਰ ਕੇ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸ਼ੈਸ਼ਨ ਜੱਜ ਪਰਮਿੰਦਰ ਰਾਏ, ਸੁਨੀਲ ਕਹਿਰ, ਸਾਬਕਾ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ, ਪ੍ਰਿੰ. ਆਂਚਲ ਮਹਾਜਨ, ਮਨਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ, ਗਾਇਕ ਹਰਿੰਦਰ ਸੋਹਲ ਆਦਿ ਨੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਪ੍ਰੋਗਰਾਮ ਵਿੱਚ ਅਸ਼ੋਕ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਲੋਕ ਸਾਜਾਂ ਦੀ ਜੁੰਗਲਬੰਦੀ ਨੂੰ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ। ਇਸ ਸੰਗੀਤਮਈ ਸ਼ਾਮ ਦੇ ਗਾਇਕ ਡਾ. ਅਮਿਤ ਧਵਨ, ਕੁਲਬੀਰ ਸਿੰਘ, ਪਵਨ ਕਪੂਰ, ਗੁਰਪ੍ਰੀਤ ਸਿੰਘ, ਡਾ. ਹਰਪ੍ਰੀਤ ਸਿੰਘ, ਮਨਜੀਤ ਇੰਦਰ, ਮਨੀਸ਼ ਸਹਿਦੇਵ, ਸੁਨੀਲ ਕੁਮਾਰ, ਹਰਜੀਤ ਸਿੰਘ, ਜਤਿੰਦਰ ਸਿੰਘ, ਸੁਖਵੰਤ ਸਿੰਘ, ਵਿਜੈ ਅਰੋੜਾ, ਪਰਦੀਪ, ਦਵਿੰਦਰ ਖੋਸਲਾ, ਜਸਪਿੰਦਰ ਸਿੰਘ, ਸੁਸ਼ੀਲ ਕੁਮਾਰ, ਭੁਪਿੰਦਰ ਸਿੰਘ ਨੇ ਮੁਹੰਮਦ ਰਫ਼ੀ ਸਾਹਿਬ ਦੇ ਗਾਏ ਹੋਏ ਗੀਤ ਪੇਸ਼ ਕੀਤੇ। ਗਾਇਕ ਹਰਿੰਦਰ ਸੋਹਲ ਵੱਲੋਂ ਰਫ਼ੀ ਸਾਹਿਬ ਦੇ ਜੀਵਨ ਉਨ੍ਹਾਂ ਦੇ ਸੰਘਰਸ਼ਾਂ ਅਤੇ ਗੀਤਾਂ ਬਾਰੇ ਵਿਸਥਾਰ ਨਾਲ ਦਰਸ਼ਕਾਂ ਅਤੇ ਕਲਾਕਾਰਾਂ ਨਾਲ ਸਾਂਝੀਆਂ ਕੀਤੀਆ। ਪ੍ਰੋਗਰਾਮ ਦੇ ਅੰਤ ਵਿੱਚ ਆਏ ਹੋਏ ਮਹਿਮਾਨ ਅਤੇ ਗਾਇਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।