ਮੀਰਾਬਾਈ ਚਾਨੂ ਅਥਲੀਟ ਕਮਿਸ਼ਨ ਦੀ ਚੇਅਰਪਰਸਨ ਬਣੀ
05:13 AM Apr 16, 2025 IST
ਨਵੀਂ ਦਿੱਲੀ, 15 ਅਪਰੈਲ
ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਮੀਰਾਬਾਈ ਚਾਨੂ ਨੂੰ ਅੱਜ ਭਾਰਤੀ ਵੇਟਲਿਫਟਿੰਗ ਫੈਡਰੇਸ਼ਨ ਦੇ ਅਥਲੀਟ ਕਮਿਸ਼ਨ ਦੀ ਚੇਅਰਪਰਸਨ ਚੁਣਿਆ ਗਿਆ ਹੈ। ਉਸ ਨੇ ਆਪਣੀ ਨਿਯੁਕਤੀ ਨੂੰ ‘ਸਾਥੀ ਵੇਟਲਿਫਟਰਾਂ ਦੀ ਆਵਾਜ਼ ਬੁਲੰਦ ਕਰਨ’ ਦਾ ਮੌਕਾ ਦੱਸਿਆ। ਚਾਨੂ ਨੇ ਕਿਹਾ, ‘ਸਾਥੀ ਵੇਟਲਿਫਟਰਾਂ ਦੀ ਨੁਮਾਇੰਦਗੀ ਕਰਨ ਅਤੇ ਉਨ੍ਹਾਂ ਦੀ ਆਵਾਜ਼ ਬੁਲੰਦ ਕਰਨ ਦਾ ਮੌਕਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਮੈਂ ਇਸ ਭੂਮਿਕਾ ਨਾਲ ਆਉਣ ਵਾਲੀਆਂ ਜ਼ਿੰਮੇਵਾਰੀਆਂ ਗੰਭੀਰਤਾ ਨਾਲ ਲੈਣ ਦਾ ਅਹਿਦ ਲੈਂਦੀ ਹਾਂ। ਮੈਂ ਸਾਰੇ ਪ੍ਰਮੁੱਖ ਪਲੇਟਫਾਰਮਾਂ ’ਤੇ ਅਥਲੀਟਾਂ ਦੀ ਆਵਾਜ਼ ਬੁਲੰਦ ਕਰਨ ਲਈ ਕੰਮ ਕਰਾਂਗੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਕਿਸੇ ਵੀ ਬਾਹਰੀ ਚੀਜ਼ ਤੋਂ ਭਟਕੇ ਬਿਨਾਂ ਖੇਡ ’ਤੇ ਧਿਆਨ ਕੇਂਦਰਿਤ ਕਰ ਸਕੀਏ।’ -ਪੀਟੀਆਈ
Advertisement
Advertisement