ਮਾਰਕੰਡਾ ਨੈਸ਼ਨਲ ਕਾਲਜ ’ਚ ਭਾਸ਼ਣ ਮੁਕਾਬਲਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਅਪਰੈਲ
ਮਾਰਕੰਡਾ ਨੈਸ਼ਨਲ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ਕਾਲਜ ਵਿਚ ਭਾਸ਼ਣ ਮੁਕਾਬਲਾ ਕਰਾਇਆ ਗਿਆ। ਇਹ ਮੁਕਾਬਲਾ ਵਿਦਿਆਰਥੀਆਂ ਵਿੱਚ ਹੁਨਰ ਦੇ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਕੋਆਰਡੀਨੇਟਰ ਤੇ ਸਟੇਜ ਡਾਇਰੈਕਟਰ ਡਾ. ਦਿਵਿਆ ਨੇ ਵਿਸ਼ੇਸ਼ ਮਹਿਮਾਨ ਸਾਬਕਾ ਪ੍ਰਿੰਸੀਪਲ ਡਾ. ਸੁਨੀਲ ਗੁਪਤਾ ਦਾ ਸਵਾਗਤ ਕੀਤਾ। ਡਾ. ਸੁਨੀਲ ਗੁਪਤਾ ਨੇ ਵਿਦਿਆਰਥੀਆਂ ਨੂੰ ਭਾਸ਼ਣ ਕਲਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਮੁਕਾਬਲੇ ਦਾ ਮੁਲਾਂਕਣ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ। ਇਸ ਵਿੱਚ ਡਾ. ਜਵਾਹਰ ਲਾਲ, ਡਾ. ਅਜੈ ਕੁਮਾਰ ਅਰੋੜਾ ਤੇ ਪ੍ਰੋ. ਕਲਪਨਾ ਸ਼ਾਮਲ ਸਨ। ਪ੍ਰੋ. ਕਲਪਨਾ, ਡਾ. ਦਿਵਿਆ, ਡਾ. ਸੰਦੀਪ, ਪ੍ਰੋ. ਸਿਧਾਂਤ ਤੇ ਪ੍ਰੋ. ਨਿਧੀ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਮਹਤਵੱਪੂਰਨ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿੱਚ ਲਗਪਗ 20 ਵਿਦਿਆਰਥੀਆਂ ਨੇੇ ਵਿਚਾਰ ਪੇਸ਼ ਕੀਤੇ। ਵਿਦਿਆਰਥੀਆਂ ਦੀ ਭਾਸ਼ਣ ਸ਼ੈਲੀ, ਆਤਮ ਵਿਸ਼ਵਾਸ ਤੇ ਦਲੀਲਾਂ ਨੇ ਸਭ ਨੂੰ ਪ੍ਰਭਾਵਿਤ ਕੀਤਾ। ਕਾਲਜ ਦੇ ਪ੍ਰੋ. ਐੱਸਐੱਸ ਕਾਜਲ, ਡਾ. ਭਾਵਿਨੀ ਤੇਜ ਪਾਲ, ਪ੍ਰੋ. ਹਰੀਸ਼ ਤੇ ਹੋਰ ਅਧਿਆਪਕਾਂ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ।