ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਨਸਾ: ਮੁੱਖ ਮਾਰਗਾਂ ’ਤੇ ਲਾਏ ਯੂਨੀ ਪੋਲਾਂ ਦਾ ਮਾਮਲਾ ਭਖ਼ਿਆ

07:38 AM Jan 07, 2025 IST
ਮਾਨਸਾ ’ਚ ਬਿਨਾਂ ਮਨਜ਼ੂਰੀ ਤੋਂ ਲਗਾਏ ਗਏ ਇਸ਼ਤਿਹਾਰੀ ਬੋਰਡ।

ੋਜੋਗਿੰਦਰ ਸਿੰਘ ਮਾਨ
ਮਾਨਸਾ, 6 ਜਨਵਰੀ
ਮੁੱਖ ਮਾਰਗਾਂ ’ਤੇ ਬਿਨਾਂ ਮਨਜ਼ੂਰੀ ਲਾਏ ਗਏ ਯੂਨੀ ਪੋਲਾਂ (ਇਸ਼ਤਿਹਾਰੀ ਬੋਰਡਾਂ) ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਨਗਰ ਕੌਂਸਲ ਮਾਨਸਾ ਦੀ ਖਿਚਾਈ ਕੀਤੀ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਪੁਲੀਸ ਅਤੇ ਨਗਰ ਕੌਂਸਲ ਨੂੰ ਪੱਤਰ ਲਿਖ ਕੇ ਤੁਰੰਤ ਮਾਨਸਾ ਸ਼ਹਿਰ ਵਿੱਚ ਬੱਸ ਅੱਡੇ ਸਮੇਤ ਹੋਰ ਥਾਂਵਾਂ ਅਤੇ ਲੁਧਿਆਣਾ-ਸਿਰਸਾ ਮਾਰਗ ’ਤੇ ਲੱਗੇ ਵੱਡੇ ਇਸ਼ਤਿਹਾਰੀ ਬੋਰਡਾਂ ਨੂੰ ਹਟਾਉਣ ਸਬੰਧੀ ਸਖ਼ਤੀ ਨਾਲ ਆਦੇਸ਼ ਕੀਤੇ ਗਏ ਹਨ। ਨਗਰ ਕੌਸਲ ਮਾਨਸਾ ਇਸ ਨੂੰ ਕਮਾਈ ਦਾ ਸਾਧਨ ਮੰਨਦੇ ਹੋਏ ਇਸ ’ਤੇ ਚੁੱਪ ਧਾਰੀ ਬੈਠੀ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵੱਲੋਂ ਇਹ ਬੋਰਡ ਹਟਾਉਣ ਦੀ ਗੱਲ ਕਹੀ ਗਈ ਹੈ। ਨਿਯਮਾਂ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਆਦੇਸ਼ਾਂ ਅਨੁਸਾਰ ਮੁੱਖ ਮਾਰਗਾਂ ’ਤੇ ਕਿਸੇ ਵੀ ਰੂਪ ਵਿੱਚ ਇਹ ਇਸ਼ਤਿਹਾਰੀ ਬੋਰਡ ਨਹੀਂ ਲੱਗ ਸਕਦੇ, ਪਰ ਮਾਨਸਾ ਦੀਆਂ ਉਕਤ ਥਾਵਾਂ ’ਤੇ ਵੱਡੇ-ਵੱਡੇ ਇਸ਼ਤਿਹਾਰੀ ਬੋਰਡ ਟੰਗੇ ਪਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਬੋਰਡਾਂ ਨੂੰ ਬਿਨਾਂ ਮੰਨਜ਼ੂਰੀ ਲਾਇਆ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਮਾਨਸਾ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਪੱਤਰ ਲਿਖ ਕੇ ਕਿਹਾ ਹੈ ਕਿ ਬਿਨਾਂ ਕਿਸੇ ਮਨਜ਼ੂਰੀ ਅਤੇ ਬਿਨਾਂ ਕੋਈ ਮਤਾ ਪਾਸ ਕੀਤੇ ਯੂਨੀ ਪੋਲ ਕਿਵੇਂ ਗੱਡ ਦਿੱਤੇ ਗਏ ਹਨ। ਉਨ੍ਹਾਂ ਪੱਤਰ ਵਿੱਚ ਕਿਹਾ ਕਿ ਨਗਰ ਕੌਂਸਲ ਇਨ੍ਹਾਂ ਬੋਰਡਾਂ ਨੂੰ ਤੁਰੰਤ ਹਟਾਏ ਜਾਂ ਇਸ ਸਬੰਧੀ ਸਪੱਸ਼ਟੀਕਰਨ ਦੇਵੇ। ਨਗਰ ਕੌਂਸਲ ਵੱਲੋਂ ਜਦੋਂ ਵਧੀਕ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਬੋਰਡਾਂ ਨੂੰ ਨਾ ਹਟਾਇਆ ਗਿਆ ਤਾਂ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸੀਨੀਅਰ ਕਪਤਾਨ ਪੁਲੀਸ ਨੂੰ ਪੱਤਰ ਲਿਖਕੇ ਪੁਲੀਸ ਇਮਦਾਦ ਮੁਹੱਈਆ ਕਰਵਾਉਣ ਲਈ ਲਿਖਿਆ ਗਿਆ। ਇਸ ਸਬੰਧੀ 29 ਨਵੰਬਰ ਨੂੰ ਲਿਖੇ ਪੱਤਰ ’ਤੇ ਅਜੇ ਤੱਕ ਵੀ ਕਾਰਵਾਈ ਨਹੀਂ ਹੋ ਸਕੀ ਹੈ
ਨਗਰ ਕੌਂਸਲ ਮਾਨਸਾ ਵੱਲੋਂ ਆਪਣੇ ਜਵਾਬ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੂੰ ਲਿਖਿਆ ਗਿਆ ਹੈ ਕਿ ਇਨ੍ਹਾਂ ਬੋਰਡਾਂ ਸਬੰਧੀ ਕੋਈ ਵੀ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਨਾ ਹੀ ਕਿਸੇ ਠੇਕੇਦਾਰ ਵੱਲੋਂ ਇਹ ਬੋਰਡ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੋਰਡ ਦੇ ਬਿੱਲ ਦੀ ਅਦਾਇਗੀ ਵੀ ਨਗਰ ਕੌਂਸਲ ਦੇ ਕਿਸੇ ਫੰਡ ਵਿਚੋਂ ਨਹੀਂ ਕੀਤੀ ਗਈ। ਉਂਝ ਨਗਰ ਕੌਂਸਲ ਦਾ ਕਹਿਣਾ ਹੈ ਕਿ ਯੂਨੀ ਪੋਲਾਂ ਤੋਂ ਹੋਈ ਇਸ਼ਤਿਹਾਰੀ ਕਮਾਈ ਦੀ ਫੀਸ ਕੌਂਸਲ ਦੇ ਦਫ਼ਤਰ ਵਿੱਚ 32 ਹਜ਼ਾਰ ਰੁਪਏ ਜਮ੍ਹਾਂ ਕਰਵਾਈ ਗਈ ਹੈ।

Advertisement

ਬੋਰਡ ਬਿਨਾਂ ਮਨਜ਼ੂਰੀ ਦੇ ਲੱਗੇ: ਕਾਰਜਸਾਧਕ ਅਫਸਰ
ਨਗਰ ਕੌਂਸਲ ਮਾਨਸਾ ਦੇ ਕਾਰਜਸਾਧਕ ਅਫ਼ਸਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਇਹ ਬੋਰਡ ਬਿਨਾਂ ਕਿਸੇ ਮੰਨਜ਼ੂਰੀ ਤੋਂ ਲੱਗੇ ਹਨ, ਜਿਨ੍ਹਾਂ ਨੂੰ ਕੌਂਸਲ ਵੱਲੋਂ ਛੇਤੀ ਹਟਾਇਆ ਜਾ ਰਿਹਾ ਹੈ।

ਮਾਮਲੇ ਦੀ ਜਾਂਚ ਕਰਾਂਗੇ: ਕੌਂਸਲਰ
ਇਸੇ ਦੌਰਾਨ ਕੌਂਸਲਰ ਪ੍ਰੇਮ ਸਾਗਰ ਭੋਲਾ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਕਰਕੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕਰਨੀ ਬਣਦੀ ਹੈ।

Advertisement

Advertisement