ਮਾਡਰਨ ਜੇਲ੍ਹ ਕਪੂਰਥਲਾ ’ਚੋਂ ਤਲਾਸ਼ੀ ਦੌਰਾਨ ਮੋਬਾਈਲ ਬਰਾਮਦ
ਮਾਡਰਨ ਜੇਲ੍ਹ ਕਪੂਰਥਲਾ ਵਿੱਚੋਂ ਤਲਾਸ਼ੀ ਦੌਰਾਨ ਕੈਦੀਆਂ ਅਤੇ ਬੰਦੀਆਂ ਪਾਸੋਂ ਮੋਬਾਈਲਾਂ ਦੀ ਬਰਾਮਦਗੀ ਲਗਾਤਾਰ ਜਾਰੀ ਹੈ। ਬੀਤੇ ਕੱਲ੍ਹ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਵੱਖ ਵੱਖ ਕੈਦੀਆਂ ਕੋਲੋਂ 13 ਮੋਬਾਈਲ ਬਰਾਮਦ ਕੀਤੇ ਗਏ। ਇਸ ਸਬੰਧੀ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਕਿਰਪਾਲ ਸਿੰਘ ਵੱਲੋਂ 4 ਮਾਮਲੇ, ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਸੁਰਿੰਦਰਪਾਲ ਵੱਲੋਂ ਇੱਕ ਮਾਮਲਾ, ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਕਮਲਜੀਤ ਸਿੰਘ ਵੱਲੋਂ 2 ਮਾਮਲੇ, ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਵਿਕਰਮ ਸਿੰਘ ਵੱਲੋਂ ਇੱਕ ਮਾਮਲਾ ਦਰਜ ਕਰਵਾਇਆ ਗਿਆ ਹੈ। ਥਾਣਾ ਕੋਤਵਾਲੀ ਕਪੂਰਥਲਾ ਨੂੰ ਦਿੱਤੀਆਂ ਵੱਖ ਵੱਖ ਸ਼ਿਕਾਇਤਾਂ ਦੇ ਆਧਾਰ ’ਤੇ ਕੋਤਵਾਲੀ ਕਪੂਰਥਲਾ ਵਿੱਚ ਕੇਸ ਦਰਜ ਕੀਤੇ ਗਏ ਹਨ। ਦਰਜ ਮਾਮਲਿਆਂ ਅਨੁਸਾਰ ਹਵਾਲਾਤੀ ਬੰਦੀ ਪ੍ਰਭਜੋਤ ਸਿੰਘ ਵਾਸੀ ਭਾਗੋਰਾਈਆਂ ਸੁਲਤਾਨਪੁਰ ਲੋਧੀ, ਹਵਾਲਾਤੀ ਬੰਦੀ ਗੁਰਬਚਨ ਸਿੰਘ ਉਰਫ ਰਾਜੂ ਵਾਸੀ ਰਾਏਪੁਰ ਅਰਾਈਆਂ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ, ਹਵਾਲਾਤੀ ਬੰਦੀ ਮਾਨ ਸਿੰਘ ਉਰਫ ਮਾਨ ਵਾਸੀ ਭੱਟੀ ਵੱਧ ਥਾਣਾ ਰਾਜਾਸਾਂਸੀ ਜ਼ਿਲ੍ਹਾ ਅੰਮ੍ਰਿਤਸਰ, ਹਵਾਲਾਤੀ ਬੰਦੀ ਰਵਜੋਤ ਸਿੰਘ ਵਾਸੀ ਡੋਗਰੀ ਥਾਣਾ ਡਿਵੀਜ਼ਨ ਨੰਬਰ-1 ਜਲੰਧਰ, ਹਵਾਲਾਤੀ ਬੰਦੀ ਬਲਜੀਤ ਸਿੰਘ ਵਾਸੀ ਮੁਹੱਲਾ ਸੰਤੋਸ਼ਪੁਰ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਸਮੇਤ ਇੱਕ ਨਾਮਾਲੂਮ ਮੁਲਜ਼ਮ ਵਿਰੁੱਧ ਮਾਮਲਾ ਦਰਜ ਹੈ। ਇਸੇ ਤਰ੍ਹਾਂ ਹਵਾਲਾਤੀ ਬੰਦੀ ਨਵਜੋਤ ਬਾਲੀ ਵਾਸੀ ਰਵੀਦਾਸ ਨਗਰ ਥਾਣਾ ਮਕਸੂਦਾਂ ਜ਼ਿਲ੍ਹਾ ਜਲੰਧਰ, ਹਵਾਲਾਤੀ ਬੰਦੀ ਸ਼ੁਭਮ ਸਤਿਆਵਾਨ ਉਰਫ ਨੇਪਾਲੀ ਵਾਸੀ ਨਿਊ ਦਸ਼ਮੇਸ਼ ਨਗਰ ਥਾਣਾ ਡਿਵੀਜ਼ਨ 5 ਜਲੰਧਰ, ਹਵਾਲਾਤੀ ਬੰਦੀ ਦਿਨੇਸ਼ ਸਿੰਘ ਵਾਸੀ ਪਿੰਡ ਕੋਟ ਹਿਰਦੇ ਰਾਮ ਥਾਣਾ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ, ਹਵਾਲਾਤੀ ਬੰਦੀ ਕਰਨਬੀਰ ਸਿੰਘ ਉਰਫ ਕਰਨ ਵਾਸੀ ਪਿੰਡ ਭੂਰੇਵਾਲ ਥਾਣਾ ਤਲਵੰਡੀ ਚੌਧਰੀਆਂ ਕਪੂਰਥਲਾ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ। ਸਾਰੇ ਮੁਲਜ਼ਮ ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਬੰਦ ਹਨ। ਇਸ ਸਬੰਧੀ ਤਫ਼ਤੀਸ਼ੀ ਅਫਸਰ ਏ ਐੱਸ ਆਈ ਜਸਵਿੰਦਰ ਸਿੰਘ, ਬਲਦੇਵ ਸਿੰਘ, ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਛੇਤੀ ਹੀ ਰਿਮਾਂਡ ’ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।