ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਈਕ੍ਰੋਸਾਫਟ ਦੀ 50ਵੀਂ ਵਰ੍ਹੇਗੰਢ ਮੌਕੇ ਮੁਲਾਜ਼ਮਾਂ ਵੱਲੋਂ ਇਜ਼ਰਾਈਲ ਨਾਲ ਸਮਝੌਤੇ ਦਾ ਵਿਰੋਧ

04:25 AM Apr 06, 2025 IST
ਸਮਾਰੋਹ ਦੌਰਾਨ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ, ਸਾਬਕਾ ਸੀਈਓ ਸਟੀਵ ਬਾਲਮਰ ਅਤੇ ਚੇਅਰਮੈਨ ਤੇ ਸੀਈਓ ਸੱਤਿਆ ਨਡੇਲਾ। -ਫੋਟੋ: ਪੀਟੀਆਈ

ਵਾਸ਼ਿੰਗਟਨ, 5 ਅਪਰੈਲ
ਸੂਚਨਾ ਤਕਨਾਲੋਜੀ (ਆਈਟੀ) ਖੇਤਰ ਦੀ ਮਸ਼ਹੂਰ ਕੰਪਨੀ ‘ਮਾਈਕ੍ਰੋਸਾਫਟ’ ਦੀ 50ਵੀਂ ਵਰ੍ਹੇਗੰਢ ਮੌਕੇ ਅੱਜ ਹੋਏ ਪ੍ਰੋਗਰਾਮ ’ਚ ਉਸ ਸਮੇਂ ਅੜਿੱਕਾ ਖੜ੍ਹਾ ਹੋ ਗਿਆ ਜਦੋਂ ਉਸ ਦੇ ਮੁਲਾਜ਼ਮਾਂ ਨੇ ਇਜ਼ਰਾਇਲੀ ਫੌਜ ਨੂੰ ਮਸਨੂਈ ਬੌਧਿਕਤਾ (ਏਆਈ) ਤਕਨਾਲੋਜੀ ਦੀ ਸਪਲਾਈ ਕਰਨ ਖ਼ਿਲਾਫ਼ ਆਪਣਾ ਵਿਰੋਧ ਦਰਜ ਕੀਤਾ। ਇਹ ਵਿਰੋਧ ਉਸ ਸਮੇਂ ਦਰਜ ਕਰਵਾਇਆ ਗਿਆ ਜਦੋਂ ‘ਮਾਈਕ੍ਰੋਸਾਫਟ ਏਆਈ’ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮੁਸਤਫ਼ਾ ਸੁਲੇਮਾਨ ਕੰਪਨੀ ਦੇ ਸਹਿ-ਸੰਸਥਾਪਕ ਬਿਲ ਗੇਟਸ ਅਤੇ ਸਾਬਕਾ ਕਾਰਜਕਾਰੀ ਅਧਿਕਾਰੀ ਸਟੀਵ ਬਾਲਮਰ ਸਣੇ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਕੰਪਨੀ ਦੇ ਏਆਈ ਸਹਾਇਕ ਉਤਪਾਦ ‘ਕੋਪਾਇਲਟ’ ਦੇ ਸਬੰਧ ਵਿੱਚ ਜਾਣਕਾਰੀ ਦੇ ਰਹੇ ਸਨ। ਇਸ ਵਿਚਾਲੇ, ਮਾਈਕ੍ਰੋਸਾਫਟ ਦੀ ਮੁਲਾਜ਼ਮ ਇਬਤਿਹਾਲ ਅਬੂਸਾਦ ਸਟੇਜ ਵੱਲ ਵਧੀ ਅਤੇ ਉਸ ਨੇ ਚੀਕ ਕੇ ਕਿਹਾ, ‘‘ਮੁਸਤਫਾ, ਤਹਾਨੂੰ ਸ਼ਰਮ ਆਉਣੀ ਚਾਹੀਦੀ ਹੈ।’’ ਇਸ ਤੋਂ ਬਾਅਦ ਸੁਲੇਮਾਨ ਨੇ ਆਪਣਾ ਭਾਸ਼ਣ ਰੋਕ ਦਿੱਤਾ। ਅਬੂਸਾਦ ਨੇ ਕਿਹਾ, ‘‘ਤੁਸੀਂ ਦਾਅਵਾ ਕਰਦੇ ਹੋ ਕਿ ਤੁਸੀਂ ਏਆਈ ਦਾ ਇਸਤੇਮਾਲ ਚੰਗੇ ਕੰਮਾਂ ਲਈ ਕਰਨਾ ਚਾਹੁੰਦ ਹੋ ਪਰ ਮਾਈਕ੍ਰੋਸਾਫਟ ਇਜ਼ਰਾਇਲੀ ਫੌਜ ਨੂੰ ਏਆਈ ਹਥਿਆਰ ਵੇਚਦਾ ਹੈ। 50 ਹਜ਼ਾਰ ਲੋਕ ਮਾਰੇ ਗਏ ਹਨ ਅਤੇ ਮਾਈਕ੍ਰੋਸਾਫਟ ਸਾਡੇ ਖੇਤਰ ਵਿੱਚ ਇਸ ਨਸਲਕੁਸ਼ੀ ਨੂੰ ਬੜ੍ਹਾਵਾ ਦਿੰਦਾ ਹੈ।’’ ਸੁਲੇਮਾਨ ਨੇ ਕਿਹਾ, ‘‘ਵਿਰੋਧ ਦਰਜ ਕਰਵਾਉਣ ਲਈ ਧੰਨਵਾਦ। ਮੈਂ ਤੁਹਾਡੀ ਗੱਲ ਸੁਣ ਰਿਹਾ ਹਾਂ।’’ ਉਪਰੰਤ ਅਬੂਸਾਦ ਨੇ ਚੀਕਦੇ ਹੋਏ ਕਿਹਾ ਕਿ ਸੁਲੇਮਾਨ ਅਤੇ ਪੂਰੇ ਮਾਈਕ੍ਰੋਸਾਫਟ ਦੇ ਹੱਥ ਖੂਨ ਨਾਲ ਲਿਬੜੇ ਹੋਏ ਹਨ। ਉਸ ਨੇ ਸਟੇਜ ’ਤੇ ਕੈਫੀਯੇਹ ਸਕਾਰਫ ਵੀ ਸੁੱਟਿਆ। ਇਹ ਸਕਾਰਫ ਫਲਸਤੀਨੀ ਲੋਕਾਂ ਪ੍ਰਤੀ ਸਮਰਥਨ ਦਾ ਪ੍ਰਤੀਕ ਬਣ ਗਿਆ ਹੈ। ਇਸ ਤੋਂ ਬਾਅਦ ਅਬੂਸਾਦ ਨੂੰ ਪ੍ਰੋਗਰਾਮ ਵਾਲੀ ਥਾਂ ਤੋਂ ਬਾਹਰ ਕੱਢ ਦਿੱਤਾ ਗਿਆ। ਇਕ ਹੋਰ ਪ੍ਰਦਰਸ਼ਨਕਾਰੀ ਤੇ ਮਾਈਕ੍ਰੋਸਾਫਟ ਦੀ ਮੁਲਾਜ਼ਮ ਵਾਨਿਆ ਅਗਰਵਾਲ ਨੇ ਵੀ ਪ੍ਰੋਗਰਾਮ ਵਿੱਚ ਉਸ ਸਮੇਂ ਅੜਿੱਕਾ ਪਾਇਆ ਜਦੋਂ ਗੇਟਸ, ਬਾਲਮਰ ਤੇ ਮੌਜੂਦਾ ਸੀਈਓ ਸੱਤਿਆ ਨਡੇਲਾ ਸਟੇਜ ’ਤੇ ਸਨ। -ਏਪੀ

Advertisement

ਗਾਜ਼ਾ ਤੇ ਲਿਬਨਾਨ ’ਚ ਬੰਬਾਰੀ ਦੌਰਾਨ ਮਾਈਕ੍ਰੋਸਾਫਟ ਮਾਡਲ ਦੀ ਵਰਤੋਂ
ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਐਸੋਸੀਏਟਿਡ ਪ੍ਰੈੱਸ ਵੱਲੋਂ ਕੀਤੀ ਗਈ ਜਾਂਚ ਵਿੱਚ ਪਤਾ ਲੱਗਾ ਸੀ ਕਿ ਗਾਜ਼ਾ ਤੇ ਲਿਬਨਾਨ ਵਿੱਚ ਹਾਲ ਦੀਆਂ ਜੰਗਾਂ ਦੌਰਾਨ ਬੰਬਾਰੀ ਲਈ ਟੀਚਿਆਂ ਦੀ ਚੋਣ ਕਰਦੇ ਸਮੇਂ ਮਾਈਕ੍ਰੋਸਾਫਟ ਅਤੇ ਓਪਨ ਏਆਈ ਮਾਡਲ ਦਾ ਇਸਤੇਮਾਲ ਕੀਤਾ ਗਿਆ ਸੀ।

Advertisement
Advertisement