IPL: ਦਿੱਲੀ ਕੈਪੀਟਲਜ਼ ਨੇ ਆਰਸੀਬੀ ਬੰਗਲੁਰੂ ਨੂੰ ਛੇ ਵਿਕਟਾਂ ਨਾਲ ਹਰਾਇਆ
11:18 PM Apr 10, 2025 IST
Cricket - Indian Premier League - IPL - Royal Challengers Bengaluru v Delhi Capitals - M.Chinnaswamy Stadium, Bengaluru, India - April 10, 2025 Royal Challengers Bengaluru's Virat Kohli in action with Delhi Capitals' KL Rahul REUTERS/Stringer
Advertisement
ਬੰਗਲੁਰੂ, 10 ਅਪਰੈਲ
ਕੇਐਲ ਰਾਹੁਲ ਦੀਆਂ ਨਾਬਾਦ 93 ਦੌੜਾਂ ਦੀ ਪਾਰੀ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਅੱਜ ਇੱਥੇ ਰਾਇਲ ਚੈਲੰਜਰਜ਼ ਬੰਗਲੁਰੂ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। 164 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਕੈਪੀਟਲਸ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਪਰ ਰਾਹੁਲ ਨੇ 53 ਗੇਂਦਾਂ ’ਤੇ ਛੇ ਛੱਕਿਆਂ ਅਤੇ ਸੱਤ ਚੌਕਿਆਂ ਦੀ ਮਦਦ ਨਾਲ ਆਤਿਸ਼ੀ ਪਾਰੀ ਖੇਡੀ ਤੇ ਟੀਮ ਨੂੰ ਜਿਤਾਇਆ। ਇਸ ਤੋਂ ਇਲਾਵਾ ਟ੍ਰਿਸਟਨ ਸਟੱਬਸ ਨੇ ਵੀ 23 ਗੇਂਦਾਂ ’ਤੇ ਨਾਬਾਦ 38 ਦੌੜਾਂ ਬਣਾ ਕੇ ਅਹਿਮ ਭੂਮਿਕਾ ਨਿਭਾਈ। ਸੰਖੇਪ ਸਕੋਰ: ਰਾਇਲ ਚੈਲੇਂਜਰਜ਼ ਬੰਗਲੁਰੂ 20 ਓਵਰਾਂ ਵਿੱਚ 163/7, ਦਿੱਲੀ ਕੈਪੀਟਲਜ਼ 17.5 ਓਵਰਾਂ ਵਿੱਚ 169/4 ਦੌੜਾਂ।
Advertisement
Advertisement
Advertisement
Advertisement