ਮਨਮੋਹਨ ਸਿੰਘ ਦਾ ਆਰਥਿਕ ਦ੍ਰਿਸ਼ਟੀਕੋਣ
04:02 AM Jan 03, 2025 IST
ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਜਿਸ ਬਿਰਤਾਂਤ ਨੂੰ ਪ੍ਰਮੁੱਖਤਾ ਨਾਲ ਪ੍ਰਚਾਰਿਆ ਗਿਆ, ਉਹ ਸੀ ਉਨ੍ਹਾਂ ਵੱਲੋਂ 1991 ਦੇ ਭਾਰਤ ਦੇ ਆਰਥਿਕ ਉਦਾਰੀਕਰਨ ’ਚ ਨਿਰਮਾਤਾ ਵਜੋਂ ਪਾਇਆ ਸਭ ਤੋਂ ਮਹੱਤਵਪੂਰਨ ਹਿੱਸਾ। ਇਹ ਬਿਰਤਾਂਤ ਕਈ ਪੱਖਾਂ ਤੋਂ ਅਧੂਰਾ ਹੈ। ਪਹਿਲੀ ਗੱਲ ਤਾਂ ਇਹ ਕਿ ਭਾਰਤ ਵਿੱਚ ਪੈਸੇ ਦੀ ਆਮਦੋ-ਰਫਤ (ਬੈਲੈਂਸ ਆਫ ਪੇਅਮੈਂਟ) ਸੰਕਟ ਦੇ ਮੱਦੇਨਜ਼ਰ ਜੁਲਾਈ 1991 ਵਿੱਚ ਲਾਂਚ ਕੀਤਾ ਗਿਆ ਆਰਥਿਕ ਉਦਾਰੀਕਰਨ ਪ੍ਰੋਗਰਾਮ ਪੱਕੇ ਤੌਰ ’ਤੇ ਅਜਿਹਾ ਉਦਾਰੀਕਰਨ ਪ੍ਰੋਗਰਾਮ ਸੀ ਜਿਹੜਾ ਆਈਐੱਮਐੱਫ-ਵਿਸ਼ਵ ਬੈਂਕ ਤੋਂ ਕਰਜ਼ਾ ਮੰਗਣ ਵਾਲੇ ਕਿਸੇ ਵੀ ਮੁਲਕ ਨੂੰ ਅਪਣਾਉਣਾ ਪੈਂਦਾ ਹੈ। ਤਤਕਾਲੀ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਨੇ ਭਾਰਤ ਨੂੰ ਅਦਾਇਗੀਆਂ ’ਚ ਅਸਫਲ ਹੋਣ ਤੋਂ ਬਚਾਉਣ ਲਈ ਆਈਐੱਮਐੱਫ ਦੇ ਕਰਜ਼ੇ ਦੀਆਂ ਸ਼ਰਤਾਂ ਨੂੰ ਸਵੀਕਾਰ ਕੀਤਾ ਸੀ। ਦੂਜਾ, ਮਨਮੋਹਨ ਸਿੰਘ ਨੇ 2004-2014 ਤੱਕ ਪ੍ਰਧਾਨ ਮੰਤਰੀ ਹੁੰਦਿਆਂ ਆਦਰਸ਼ ਆਈਐੱਮਐੱਫ-ਵਿਸ਼ਵ ਬੈਂਕ ਪ੍ਰੋਗਰਾਮ ਵਿੱਚ ਮਹੱਤਵਪੂਰਨ ਸਮਾਨਤਾਵਾਦੀ ਸੁਧਾਰ ਕੀਤੇ ਜਿਹੜੇ ਸੁਧਾਰ ਆਈਐੱਮਐੱਫ ਤੋਂ ਕਰਜ਼ਾ ਮੰਗਣ ਵਾਲਾ ਦੁਨੀਆ ਦਾ ਕੋਈ ਹੋਰ ਮੁਲਕ ਕਦੇ ਵੀ ਕਰਨ ਦੇ ਯੋਗ ਨਹੀਂ ਹੋ ਸਕਿਆ। ਮਨਮੋਹਨ ਸਿੰਘ ਆਰਥਿਕ ਨੀਤੀਘਾੜੇ ਵਜੋਂ ਆਪਣੇ ਬੌਧਿਕ ਪੱਧਰ ਕਰ ਕੇ ਇਸ ਨੂੰ ਸਿਰੇ ਚੜ੍ਹਾ ਸਕੇ ਜਿਸ ਨੂੰ ਆਈਐੱਮਐੱਫ ਤੇ ਵਿਸ਼ਵ ਬੈਂਕ ਨੇ ਸਤਿਕਾਰਿਆ ਤੇ ਮੰਨਿਆ ਵੀ। ਤੀਜਾ, ਮਨਮੋਹਨ ਸਿੰਘ ਨੇ ਇੰਦਰਾ ਗਾਂਧੀ ਦੇ ਸ਼ਾਸਨ ਕਾਲ ਦੌਰਾਨ ਆਰਬੀਆਈ ਮੁਖੀ ਵਜੋਂ ਪ੍ਰਾਈਵੇਟ ਬੈਂਕਾਂ ਦੇ ਕੌਮੀਕਰਨ ਦੀ ਸਰਗਰਮੀ ਨਾਲ ਹਮਾਇਤ ਕੀਤੀ ਸੀ। ਵੈਸੇ, ਉਹ ਕੋਈ ਨਿੱਜੀਕਰਨ ਦੇ ਹਮਾਇਤੀ ਨਹੀਂ ਸਨ ਪਰ ਆਰਥਿਕ ਨੀਤੀ ਦੀ ਮੰਗ ਦੇ ਪ੍ਰਸੰਗ ’ਚ ਅੱਗੇ ਵਧ ਰਹੇ ਸਨ। ਚੌਥਾ, ਉਨ੍ਹਾਂ ਦੇ ਆਰਥਿਕ ਦ੍ਰਿਸ਼ਟੀਕੋਣ ’ਤੇ ਕੈਂਬਰਿਜ ਅਤੇ ਆਕਸਫੋਰਡ ਵਿੱਚ ਪੜ੍ਹਿਆ ਅਰਥਸ਼ਾਸਤਰ ਦਾ ਕੇਅਨਜ਼ੀਅਨ ਮਾਡਲ ਭਾਰੂ ਸੀ ਜਿਸ ਨੇ ਇਸ ਨਜ਼ਰੀਏ ਨੂੰ ਅਕਾਰ ਦਿੱਤਾ, ਇਸ ਦੇ ਨਾਲ ਹੀ ਉਹ ਗੁਰੂ ਨਾਨਕ ਦੀਆਂ ਸਮਾਨਤਾਵਾਦੀ ਸਿੱਖਿਆਵਾਂ ਤੋਂ ਵੀ ਪ੍ਰਭਾਵਿਤ ਸਨ। ਉਨ੍ਹਾਂ ਦੇ ਆਰਥਿਕ ਨਜ਼ਰੀਏ ’ਤੇ ਸਿੱਖ ਪਾਲਣ-ਪੋਸ਼ਣ ਦੇ ਸ਼ੁਰੂ ਤੋਂ ਰਹੇ ਅਸਰ ਬਾਰੇ ਬਹੁਤੇ ਲੋਕ ਖ਼ਾਸ ਤੌਰ ’ਤੇ ਅਰਥਸ਼ਾਸਤਰੀ ਜਾਣੂ ਨਹੀਂ ਹਨ।
ਜਦੋਂ ਉਹ ਕੈਂਬਰਿਜ ਅਤੇ ਆਕਸਫੋਰਡ ’ਚ ਪੜ੍ਹਦੇ ਸਨ, ਉਹ ਜੰਗ ਤੋਂ ਬਾਅਦ ਦਾ ਪੂੰਜੀਵਾਦ ਦਾ ਦੌਰ ਸੀ ਜਿਸ ’ਤੇ ਕੇਅਨਜ਼ੀਅਨ ਵਿਚਾਰਧਾਰਾ ਭਾਰੂ ਸੀ। ਕੇਅਨਜ਼ੀਅਨਵਾਦ, ‘ਨੀਓ-ਕਲਾਸੀਕਲ’ ਅਰਥਸ਼ਾਸਤਰ ਦਾ ਆਲੋਚਕ ਸੀ। ਆਰਥਿਕ ਅਸਮਾਨਤਾ ਦੂਰ ਕਰਨ ’ਚ ‘ਨੀਓ-ਕਲਾਸੀਕਲ’ ਅਰਥਸ਼ਾਸਤਰ ’ਤੇ ਪੱਕਾ ਵਿਸ਼ਵਾਸ ਰੱਖਣ ਵਾਲਿਆਂ ਨੂੰ 1929-33 ਦੀ ਵੱਡੀ ਮੰਦੀ ਨੇ ਮਾਰੂ ਝਟਕਾ ਦਿੱਤਾ। ਵਿਆਪਕ ਬੇਰੁਜ਼ਗਾਰੀ ਤੇ ਘੱਟ ਉਜਰਤਾਂ ਕਰ ਕੇ ਮੰਗ ਦੇ ਘਟਣ ਨਾਲ ‘ਨੀਓ-ਕਲਾਸੀਕਲ’ ਅਰਥਸ਼ਾਸਤਰ ਮਾਡਲ ’ਤੇ ਟਿਕਿਆ ਪੂੰਜੀਕਰਨ ਦਾ ਮੰਡੀ ਆਧਾਰਿਤ ਨਮੂਨਾ ਢਹਿ-ਢੇਰੀ ਹੋ ਗਿਆ। ਬਾਜ਼ਾਰ ’ਚ ਸਰਕਾਰੀ ਦਖ਼ਲ ਨਾਲ ਕਲਿਆਣਕਾਰੀ ਅਰਥਸ਼ਾਸਤਰ ਨੂੰ ਲਾਗੂ ਕਰਨਾ ਅਤੇ ਗ਼ਰੀਬਾਂ ਦੀ ਖ਼ਰੀਦ ਸ਼ਕਤੀ ਵਧਾਉਣ ਲਈ ਆਮਦਨ ਦੀ ਪੁਨਰ ਵੰਡ ਕਰਨਾ, ਇਹ ਸਭ ਮੰਡੀ ’ਤੇ ਨਿਰਭਰਤਾ ਘਟਾਉਣ ਬਾਰੇ ਕੇਅਨਜ਼ੀਅਨ ਮਾਡਲ ’ਚ ਕੀਤੇ ਗਏ ਖੰਡਨ ਦੀ ਸਪੱਸ਼ਟ ਵਿਆਖਿਆ ਸੀ। ਇਸ ਦਾ ਮਨਮੋਹਨ ਸਿੰਘ ਉੱਤੇ ਬਹੁਤ ਡੂੰਘਾ ਅਸਰ ਹੋਇਆ।
ਉਨ੍ਹਾਂ ਦੇ ਆਲਮੀ ਦ੍ਰਿਸ਼ਟੀਕੋਣ ’ਤੇ ਸਿੱਖ ਧਰਮ ਦੇ ਪ੍ਰਭਾਵ ਬਾਰੇ ਮੇਰੀ ਸਮਝ, ਕੈਂਬਰਿਜ ਯੂਨੀਵਰਸਿਟੀ ਦੇ ਮਰਹੂਮ ਪ੍ਰੋਫੈਸਰ ਅਜੀਤ ਸਿੰਘ ਨਾਲ ਹੋਈਆਂ ਚਰਚਾਵਾਂ ਅਤੇ 2019 ’ਚ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨਾਲ ਉਨ੍ਹਾਂ ਦੇ ਘਰ ਬਿਤਾਏ ਸਮੇਂ ਵਿੱਚੋਂ ਬਣੀ। ਸਾਲ 2019 ਦਾ ਮੇਰਾ ਦੌਰਾ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਕੌਮਾਂਤਰੀ ਪੱਧਰ ’ਤੇ ਮਨਾਏ ਜਾ ਰਹੇ ਜਸ਼ਨਾਂ ਮੌਕੇ ਹੋਇਆ ਸੀ। ਮੈਨੂੰ ਦਿੱਲੀ ਦੇ ਭਾਈ ਵੀਰ ਸਿੰਘ ਸਾਹਿਤ ਸਦਨ ਵਿੱਚ ‘ਗੁਰੂ ਨਾਨਕ ਤੇ ਵਾਤਾਵਰਨ’ ਵਿਸ਼ੇ ਉੱਤੇ ਭਾਸ਼ਣ ਦੇਣ ਲਈ ਸੱਦਿਆ ਗਿਆ ਸੀ ਜਿਸ ਦੇ ਡਾ. ਮਨਮੋਹਨ ਸਿੰਘ ਪ੍ਰਧਾਨ ਸਨ।
ਡਾ. ਮਨਮੋਹਨ ਸਿੰਘ ਦੇ ਕਰੀਬੀ ਦੋਸਤ ਡਾ. ਅਜੀਤ ਸਿੰਘ ਕੈਂਬਰਿਜ ਦੇ ਅਰਥਸ਼ਾਸਤਰ ਵਿਭਾਗ ਦੀ ਮੋਹਰੀ ਹਸਤੀ ਸਨ, ਉਹ ਸੰਸਥਾ ਜੋ ‘ਨੀਓ-ਕਲਾਸੀਕਲ’ ਅਰਥਸ਼ਾਸਤਰ ਮਾਡਲ ਦੀ ਆਲੋਚਕ ਸੀ। ਇਹ ਤੱਥ ਕਿ ਡਾ. ਮਨਮੋਹਨ ਸਿੰਘ ਦੇ ਡਾ. ਅਜੀਤ ਸਿੰਘ ਵਰਗੇ ਆਈਐੱਮਐੱਫ-ਵਿਸ਼ਵ ਬੈਂਕ ਨੀਤੀ ਦੇ ਤਿੱਖੇ ਆਲੋਚਕ ਨਾਲ ਐਨੇ ਕਰੀਬੀ ਰਿਸ਼ਤੇ ਸਨ, ਦਰਸਾਉਂਦਾ ਹੈ ਕਿ ਆਰਥਿਕ ਸਿਧਾਂਤ ਅਤੇ ਨੀਤੀ ਨਿਰਧਾਰਨ ’ਤੇ ਮਨਮੋਹਨ ਸਿੰਘ ਦੀ ਪਹੁੰਚ ਕਿੰਨੀ ਗੁੰਝਲਦਾਰ ਸੀ। ਅਜੀਤ ਸਿੰਘ ਤੇ ਮੈਂ ਮਨਮੋਹਨ ਸਿੰਘ ਨੂੰ ਗ਼ੈਰ-ਰਵਾਇਤੀ ਪਹੁੰਚ ਰੱਖਣ ਵਾਲਾ ਅਰਥਸ਼ਾਸਤਰੀ ਮੰਨਦੇ ਸੀ ਜਿਹੜਾ ਵਿੱਤੀ ਸਿਧਾਂਤ ਤੇ ਨੀਤੀ ਘੜਨ ਲੱਗਿਆਂ ਕਈ ਬਦਲ ਖੁੱਲ੍ਹੇ ਰੱਖਦਾ ਸੀ।
ਗ਼ੈਰ-ਰਵਾਇਤੀ ਅਰਥਸ਼ਾਸਤਰ ਨਾ ਕੇਵਲ ‘ਨੀਓ-ਕਲਾਸੀਕਲ’ ਵਿਸ਼ਲੇਸ਼ਣ ਦੇ ਪੈਮਾਨਿਆਂ ਨੂੰ ਪੂਰੀ ਤਰ੍ਹਾਂ ਨਕਾਰਦਾ ਹੈ ਬਲਕਿ ਨਿਰੋਲ ਰਵਾਇਤੀ ਅਰਥਸ਼ਾਸਤਰ ’ਤੇ ਹੀ ਟੇਕ ਰੱਖਣ ਦੀ ਆਚੋਲਨਾ ਕਰਦਿਆਂ ਅਰਥਸ਼ਾਸਤਰ ਦੇ ਹੋਰਨਾਂ ਨਮੂਨਿਆਂ ਨੂੰ ਪਰਖਣ ਦੀ ਗੱਲ ਵੀ ਕਰਦਾ ਹੈ ਜਿਵੇਂ ਮਾਰਕਸਵਾਦੀ, ਕੇਅਨਜ਼ੀਅਨ, ਸੰਸਥਾਈ ਤੇ ਹੋਰ। ਡਾ. ਮਨਮੋਹਨ ਸਿੰਘ ਇਸ ਤਰ੍ਹਾਂ ਦੀ ਪਹੁੰਚ ਰੱਖਣ ਵਾਲੇ ਅਰਥਸ਼ਾਸਤਰੀਆਂ ਤੇ ਚਿੰਤਕਾਂ ਨਾਲ ਨਿੱਜੀ ਤੌਰ ’ਤੇ ਅਤੇ ਪੇਸ਼ੇਵਰ ਰੂਪ ਵਿੱਚ ਮਿਲਦੇ ਰਹਿੰਦੇ ਸਨ।
ਇਹ ਵਿਆਪਕ ਗ਼ੈਰ-ਰਵਾਇਤੀ ਵਿਚਾਰਧਾਰਾ, ਮੰਡੀ ਆਧਾਰਿਤ ਤੰਗ ਸੋਚ ਤੋਂ ਕਿਤੇ ਦੂਰ ਤੱਕ ਮਾਰ ਕਰਦੀ ਹੈ। ਕੌਮੀ ਦਿਹਾਤੀ ਰੁਜ਼ਗਾਰ ਗਰੰਟੀ ਕਾਨੂੰਨ-2005 (ਨਰੇਗਾ) ਜਿਹੀਆਂ ਕਲਿਆਣਕਾਰੀ ਯੋਜਨਾਵਾਂ ਵਿੱਚ ਇਹ ਨਜ਼ਰ ਵੀ ਆਉਂਦਾ ਹੈ ਜਿਸ ਨੇ ਪੇਂਡੂ ਗ਼ਰੀਬ ਤਬਕੇ ਨੂੰ ਕੰਮ ਦਿੱਤਾ। ਇਹ ਬੇਮਿਸਾਲ ਸਮਾਨਤਾਵਾਦੀ ਯੋਜਨਾ ਸੀ ਜਿਸ ਨੇ ਬਾਜ਼ਾਰ ਦੀ ਕਾਰਜਪ੍ਰਣਾਲੀ ਦੇ ਠੰਢੇ ਤਰਕ ਨੂੰ ਖਾਰਜ ਕੀਤਾ। ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਵੀ ਇਸੇ ਤਰ੍ਹਾਂ ਦਾ ਉੱਦਮ ਸੀ। ਖ਼ਾਸ ਤੌਰ ’ਤੇ ਦਿਹਾਤੀ ਇਲਾਕਿਆਂ ਵਿੱਚ ਸਿੱਖਿਆ ਫੈਲਾਉਣ ਅਤੇ ਗ਼ਰੀਬ ਤਬਕੇ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਗ਼ੈਰ-ਸਰਕਾਰੀ ਸੰਗਠਨਾਂ ਤੇ ਸਮਾਜਿਕ ਕਾਰਕੁਨਾਂ ਦੀ ਮਦਦ ਤੇ ਸਵਾਗਤ ਕੀਤਾ ਗਿਆ। ਡਾ. ਮਨਮੋਹਨ ਸਿੰਘ ਇਸ ਚੀਜ਼ ਤੋਂ ਪੂਰੀ ਤਰ੍ਹਾਂ ਜਾਣੂ ਸਨ ਕਿ ਉਦਾਰੀਕਰਨ ਦੀਆਂ ਨੀਤੀਆਂ ਨੇ ਜੀਡੀਪੀ ਦਰ ਨੂੰ ਹੁਲਾਰਾ ਦਿੱਤਾ ਹੈ ਪਰ ਇਸ ਤਰੱਕੀ ਦਾ ਲਾਭ ਜ਼ਿਆਦਾ ਅਮੀਰ ਕਾਰਪੋਰੇਟ ਅਦਾਰਿਆਂ ਨੂੰ ਮਿਲਿਆ ਹੈ ਜਿਸ ਕਾਰਨ ਅਸਮਾਨਤਾ ਵਧੀ ਹੈ ਤੇ ਇਸ ਨੂੰ ਘਟਾਉਣ ਲਈ ਸਰਕਾਰੀ ਦਖ਼ਲ ਦੀ ਲੋੜ ਹੈ।
ਅਤਿ ਬੁੱਧੀਮਾਨ ਸ਼ਖ਼ਸ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੇ ਗਿਆਨ ਦੀਆਂ ਸੀਮਾਵਾਂ ਨੂੰ ਮੰਨਦਾ ਹੋਵੇ। ਮਨਮੋਹਨ ਸਿੰਘ ਦੇ ਘਰ ਜਾਣ ਮੌਕੇ ਜਦੋਂ ਮੈਂ ਭਾਰਤ ਦੇ ਬਾਕੀ ਸੰਸਾਰ ’ਚ ਫੈਲ ਰਹੀਆਂ ਦੋ ਵੱਡੀਆਂ ਸਮੱਸਿਆਵਾਂ- ਅਸਮਾਨਤਾ ਤੇ ਵਾਤਾਵਰਨ ਵਿਨਾਸ਼ ’ਤੇ ਆਪਣੇ ਵਿਚਾਰ ਰੱਖੇ ਤਾਂ ਉਨ੍ਹਾਂ ਮੰਨਿਆ ਕਿ ਵਾਤਾਵਰਨ ਨਾਲ ਸਬੰਧਿਤ ਅਰਥਸ਼ਾਸਤਰ ਤੋਂ ਉਹ ਪੂਰੀ ਤਰ੍ਹਾਂ ਜਾਣੂ ਨਹੀਂ ਹੋ ਸਕੇ ਹਨ। ਮੈਨੂੰ ਵਿਸ਼ਵ ਪ੍ਰਸਿੱਧ ਆਰਥਿਕ ਸਿਧਾਂਤਵਾਦੀ ਅਮ੍ਰਤਿਆ ਸੇਨ ਦਾ ਚੇਤਾ ਆਇਆ ਜਿਨ੍ਹਾਂ ਇੱਕ ਵਾਰ ਕਿਹਾ ਸੀ ਕਿ ਵਿੱਤੀ ਪੂੰਜੀਵਾਦ ਦਾ ਨਵਾਂ ਦੌਰ ਉਨ੍ਹਾਂ ਨੂੰ ਸਮਝ ਨਹੀਂ ਆਇਆ ਜੋ ਹੁਣ ਆਲਮੀ ਪੱਧਰ ’ਤੇ ਪਹਿਲਾਂ ਦੇ ਉਦਯੋਗਕ ਪੂੰਜੀਵਾਦ ਨਾਲੋਂ ਵੱਧ ਦਬਦਬਾ ਰੱਖਦਾ ਹੈ।
ਪਰਤਣ ਲੱਗਿਆਂ ਮੈਂ ਉਨ੍ਹਾਂ ਨੂੰ ਆਪਣੀ ਕਿਤਾਬ ‘ਫੈਡਰਲਿਜ਼ਮ, ਨੈਸ਼ਨਲਿਜ਼ਮ ਤੇ ਡਿਵੈਲਪਮੈਂਟ: ਇੰਡੀਅਨ ਐਂਡ ਦਿ ਪੰਜਾਬ ਇਕਾਨਮੀ’ ਦੀ ਕਾਪੀ ਭੇਂਟ ਕੀਤੀ। ਉਨ੍ਹਾਂ ਆਪਣੇ ਮੇਜ ’ਤੇ ਪਈਆਂ ਕਿਤਾਬਾਂ ’ਤੇ ਇਸ ਨੂੰ ਸਭ ਤੋਂ ਉੱਤੇ ਰੱਖ ਦਿੱਤਾ ਅਤੇ ਜਲਦੀ ਤੋਂ ਜਲਦੀ ਇਸ ਨੂੰ ਪੜ੍ਹਨ ਦਾ ਵਾਅਦਾ ਕੀਤਾ।
ਸਾਲ ਬਾਅਦ ਮੈਂ ਉਨ੍ਹਾਂ ਨੂੰ ਫਿਰ ਕਿਸੇ ਅਕਾਦਮਿਕ ਕਾਨਫਰੰਸ ਵਿੱਚ ਮਿਲਿਆ। ਸਾਡੀ ਗੱਲਬਾਤ ਭਾਵੇਂ ਸੰਖੇਪ ਜਿਹੀ ਸੀ ਪਰ ਉਹ ਅਜੇ ਪੂਰੇ ਜੋਸ਼ ’ਚ ਸਨ। ਮੈਂ ਉਨ੍ਹਾਂ ਨਾਲ ਈਮੇਲ ’ਤੇ ਗੱਲਬਾਤ ਜਾਰੀ ਰੱਖੀ ਪਰ ਉਨ੍ਹਾਂ ਦੇ ਜਵਾਬ ਪਹਿਲਾਂ ਨਾਲੋਂ ਵੱਧ ਸੰਖੇਪ ਹੁੰਦੇ ਗਏ।
ਉਨ੍ਹਾਂ ਨੂੰ ਬੌਧਿਕ ਯੋਗਤਾ ਵਾਲੇ ਅਜਿਹੇ ਪ੍ਰਧਾਨ ਮੰਤਰੀ ਵਜੋਂ ਯਾਦ ਰੱਖਿਆ ਜਾਵੇਗਾ ਜਿਸ ਦਾ ਸੰਸਾਰ ਸਤਿਕਾਰ ਕਰਦਾ ਸੀ, ਜਿਸ ਦੀ ਇਮਾਨਦਾਰੀ ਦਾ ਦੁਨੀਆ ’ਚ ਕੋਈ ਹੋਰ ਨੇਤਾ ਸਾਨੀ ਨਹੀਂ ਸੀ ਤੇ ਜਿਹੜਾ ਪੂੰਜੀਵਾਦੀ ਤੰਤਰ ਦੀਆਂ ਸੀਮਾਵਾਂ ਅੰਦਰ ਅਰਥਚਾਰੇ ਨੂੰ ਦ੍ਰਿੜਤਾ ਨਾਲ ਚਲਾਉਂਦਾ ਰਿਹਾ ਅਤੇ ਨਾਲ ਹੀ ਸਮਾਜਿਕ ਤੌਰ ’ਤੇ ਪੱਛੜੇ ਵਰਗ ਦੀ ਮਜ਼ਬੂਤੀ ਲਈ ਕੋਸ਼ਿਸ਼ਾਂ ਵੀ ਕਰਦਾ ਰਿਹਾ।
*ਲੇਖਕ ਆਕਸਫੋਰਡ ਬਰੂਕਸ ਬਿਜ਼ਨਸ ਸਕੂਲ, ਆਕਸਫੋਰਡ (ਯੂਕੇ) ਦੇ ਪ੍ਰੋਫੈਸਰ ਐਮੇਰਿਟਸ ਹਨ।
ਸੰਪਰਕ: 44-7922-657-957
ਪ੍ਰੋ. ਪ੍ਰੀਤਮ ਸਿੰਘ
Advertisement