ਮਨਜੀਤ ਨਗਰ ਵਿੱਚ ਟਿਊਬਵੈੱਲ ਦਾ ਉਦਘਾਟਨ
07:40 AM Apr 14, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਅਪਰੈਲ
ਵਾਰਡ ਨੰਬਰ 52 ਅਧੀਨ ਆਉਂਦੇ ਇਲਾਕੇ ਮਨਜੀਤ ਨਗਰ ਵਿੱਚ ਅੱਜ 25 ਹਾਰਸ ਪਾਵਰ ਵਾਲੇ ਟਿਊਬਵੈੱਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਟਿਊਬਵੈੱਲ ਦਾ ਉਦਘਾਟਨ ਕੌਂਸਲਰ ਨਿਰਮਲ ਸਿੰਘ ਕੈੜਾ ਵੱਲੋਂ ਕੀਤਾ ਗਿਆ ਜਦਕਿ ਕਈ ਆਗੂ ਹਾਜ਼ਰ ਸਨ। ਕੌਂਸਲਰ ਕੈੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਇਸ ਇਲਾਕੇ ਵਿੱਚ ਪਾਣੀ ਦੀ ਘਾਟ ਸੀ ਜਿਸ ਕਾਰਨ ਨਗਰ ਨਿਗਮ ਤੋਂ ਇੱਥੇ ਇੱਕ ਨਵਾਂ ਟਿਊਬਵੈੱਲ ਲਗਾਇਆ ਗਿਆ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸ੍ਰੀ ਕੈੜਾ ਨੇ ਕਿਹਾ ਕਿ ਹਲਕੇ ਅੰਦਰ ਕਿਸੇ ਵੀ ਵਿਕਾਸ ਕਾਰਜ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜੀਵਨ ਨਾਹਰ, ਤਿਲਕ ਰਾਜ, ਹਰਜੀਤ ਬੱਗਾ, ਪੰਮਾ ਧਾਲੀਵਾਲ, ਵਿਸ਼ਾਲ ਕੁਮਾਰ, ਸਤਿੰਦਰਜੀਤ ਸਿੰਘ ਮਦਾਨ, ਦਵਿੰਦਰ ਸਿੰਘ ਗਿੱਲ, ਮਲਕੀਤ ਕੌਰ, ਮਨਜੀਤ ਕੌਰ, ਸੁਖਵਿੰਦਰ ਸਿੰਘ ਅਤੇ ਹਰੀਸ਼ ਸਿੰਘ ਆਦਿ ਵੀ ਹਾਜ਼ਰ ਸਨ।
Advertisement
Advertisement