ਭੈਣ-ਭਰਾ ਬਣੇ ਮਾਛੀਵਾੜਾ ਸ਼ਹਿਰ ਦੇ ਕੌਂਸਲਰ
06:49 AM Dec 25, 2024 IST
ਪੱਤਰ ਪ੍ਰੇਰਕ
ਮਾਛੀਵਾੜਾ, 24 ਦਸੰਬਰ
ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਭੈਣ ਤੇ ਭਰਾ ਦੋਵੇਂ ਕੌਂਸਲਰ ਬਣ ਗਏ। ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਜਗਮੀਤ ਸਿੰਘ ਮੱਕੜ ਅਤੇ ਵਾਰਡ ਨੰਬਰ 9 ਤੋਂ ਪਰਮਿੰਦਰ ਕੌਰ ਤਨੇਜਾ ਜੋ ਕਿ ਆਪਸ ਵਿੱਚ ਸਕੇ ਭੈਣ ਭਰਾ ਹਨ, ਉਹ ਹੁਣ ਸ਼ਹਿਰ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਜਗਮੀਤ ਸਿੰਘ ਮੱਕੜ ਅਤੇ ਕੌਂਸਲਰ ਪਰਮਿੰਦਰ ਕੌਰ ਤਨੇਜਾ ਨੇ ਕਿਹਾ ਕਿ ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਦਾ ਵਿਕਾਸ ਸਾਡਾ ਮੁੱਖ ਉਦੇਸ਼ ਰਹੇਗਾ। ਉਨ੍ਹਾਂ ਕਿਹਾ ਕਿ ਉਹ ਵਾਰਡ ਦੇ ਵੋਟਰਾਂ ਦੇ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਵਾਰਡ ਦੀਆਂ ਮੁੱਖ ਸਮੱਸਿਆਵਾਂ ਅਤੇ ਲੋਕ ਸੇਵਾ ਵਿਚ ਉਹ ਹਮੇਸ਼ਾ ਤਤਪਰ ਰਹਿਣਗੇ। ਜਗਮੀਤ ਸਿੰਘ ਮੱਕੜ ਅਤੇ ਪਰਮਿੰਦਰ ਕੌਰ ਤਨੇਜਾ ਨੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਧਨਵਾਦ ਕੀਤਾ।
Advertisement
Advertisement