ਭੇਤ-ਭਰੀ ਹਾਲਤ ’ਚ ਪੁਲੀਸ ਮੁਲਾਜ਼ਮ ਦੀ ਮੌਤ
06:22 AM Jan 06, 2025 IST
ਪੱਤਰ ਪ੍ਰੇਰਕ
ਫਗਵਾੜਾ, 5 ਜਨਵਰੀ
ਅੱਜ ਇਥੇ ਬਾਈਪਾਸ ’ਤੇ ਭੁੱਲਾਰਾਈ ਕਲੋਨੀ ਲਾਗੇ ਪੁਲੀਸ ਮੁਲਾਜ਼ਮ ਦੀ ਭੇਤ-ਭਰੀ ਹਾਲਤ ’ਚ ਮੌਤ ਹੋ ਗਈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਪਿੰਡ ਪੱਦੀ ਖਾਲਸਾ ਵਿਰਕਾ ਵਜੋਂ ਹੋਈ ਹੈ। ਐੱਸਐੱਚਓ ਸਦਰ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਕਤ ਮੁਲਾਜ਼ਮ ਜੋ ਕਿ ਪਾਇਲਟ ਦਾ ਇੰਚਾਰਜ ਸੀ ਤੇ ਅੱਜ ਆਪਣੇ ਬੁਲੇਟ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਇਹ ਮੋਟਰਸਾਈਕਲ ਤੋਂ ਡਿੱਗ ਪਿਆ, ਜਿਸ ਕਾਰਨ ਇਸ ਦੇ ਸੱਟ ਲੱਗੀ ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੌਤ ਦੇ ਕਾਰਨ ਬਾਰੇ ਅਜੇ ਸਾਫ਼ ਨਹੀਂ ਹੋ ਸਕਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਵਾਜ਼ ਆਈ ਤੇ ਉਕਤ ਮੁਲਾਜ਼ਮ ਕਾਫ਼ੀ ਪਿੱਛੇ ਡਿੱਗਾ ਪਿਆ ਸੀ ਤੇ ਜਦ ਕਿ ਮੋਟਰਸਾਈਕਲ ਕਾਫ਼ੀ ਅੱਗੇ ਜਾ ਕੇ ਡਿੱਗਿਆ ਹੋਇਆ ਸੀ। ਐੱਸਐੱਚਓ ਨੇ ਦੱਸਿਆ ਕਿ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
Advertisement
Advertisement