ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਸਮੁੰਦਰੀ ਗੁਆਂਢੀਆਂ ਨਾਲ ਮਜ਼ਬੂਤ ਰਿਸ਼ਤਿਆਂ ਲਈ ਵਚਨਬੱਧ: ਰਾਜਨਾਥ

04:22 AM Apr 06, 2025 IST
ਰੱਖਿਆ ਮੰਤਰੀ ਰਾਜਨਾਥ ਸਿੰਘ ਜਲ ਸੈਨਾ ਬੇਸ ’ਤੇ ਸੈਨਿਕਾਂ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ

ਕਰਵਾਰ (ਕਰਨਾਟਕ), 5 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਰਨਾਟਕ ’ਚ ਰਣਨੀਤਕ ਤੌਰ ’ਤੇ ਅਹਿਮ ਕਰਵਾਰ ਜਲ ਸੈਨਾ ਦੇ ਬੇਸ ’ਚ ਹਿੰਦ ਮਹਾਸਾਗਰ ਜਹਾਜ਼ ਸਾਗਰ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮਿਸ਼ਨ ਦਾ ਮਕਸਦ ਖੇਤਰੀ ਸਮੁੰਦਰੀ ਸੁਰੱਖਿਆ ਤੇ ਕੌਮਾਂਤਰੀ ਸਹਿਯੋਗ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੇਸ ਦੇ ਦੌਰੇ ਦੌਰਾਨ ਰਾਜਨਾਥ ਸਿੰਘ ਨੇ ਇਸ ਅਹਿਮ ਜਨ ਸੈਨਿਕ ਅੱਡੇ ’ਤੇ ਕੁਝ ਨਵੇਂ ਬੁਨਿਆਦੀ ਢਾਂਚਿਆਂ ਦਾ ਵੀ ਉਦਘਾਟਨ ਕੀਤਾ। ਜਲ ਸੈਨਾ ਪ੍ਰਾਜੈਕਟ ‘ਸੀਬਰਡ’ ਤਹਿਤ ਇਹ ਅਹਿਮ ਜਲ ਸੈਨਾ ਬੇਸ ਦਾ ਵਿਸਤਾਰ ਕਰ ਰਹੀ ਹੈ। ਇਸੇ ਦੌਰਾਨ ਰੱਖਿਆ ਮੰਤਰੀ ਨੇ ਆਈਐੱਨਐੱਸ ਸੁਨੈਨਾ ਨੂੰ ਵੀ ਝੰਡੀ ਦਿਖਾਈ।
ਰੱਖਿਆ ਮੰਤਰੀ ਦੇ ਦਫਤਰ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਆਈਓਐੱਸ ਸਾਗਰ ਹਿੰਦ ਮਹਾਸਾਗਰ ਖੇਤਰ ਦੇ ਭਵਿੱਖ ਨੂੰ ਰੂਪ ਦੇਣ ’ਚ ਅਹਿਮ ਭੂਮਿਕਾ ਨਿਭਾਏਗਾ ਅਤੇ ਆਪਣੇ ਸਮੁੰਦਰੀ ਗੁਆਂਢੀਆਂ ਨਾਲ ਮਜ਼ਬੂਤ ਸਬੰਧ ਬਣਾਉਣ ਦੀ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰੇਗਾ ਅਤੇ ਹਿੰਦ ਮਹਾਸਾਗਰ ਖੇਤਰ ’ਚ ਵੱਧ ਸੁਰੱਖਿਅਤ, ਵੱਧ ਤਾਲਮੇਲ ਵਾਲਾ ਸਮੁੰਦਰੀ ਮਾਹੌਲ ਬਣਾਉਣ ਦੀ ਦਿਸ਼ਾ ’ਚ ਕੰਮ ਕਰੇਗਾ।’
ਉਨ੍ਹਾਂ ਕਿਹਾ ਕਿ ਹਿੰਦ ਮਹਾਸਾਗਰ ਖੇਤਰ ’ਚ ਭਾਰਤ ਦੀ ਤਾਇਨਾਤੀ ਸਿਰਫ਼ ਸਾਡੇ ਲਈ ਨਹੀਂ ਬਲਕਿ ਮਿੱਤਰ ਦੇਸ਼ਾਂ ਲਈ ਵੀ ਹੈ ਅਤੇ ਭਾਰਤ ਦੀ ਕੋਸ਼ਿਸ਼ ਹਿੰਦ ਮਹਾਸਾਗਰ ਖੇਤਰ ਨੂੰ ਹੋਰ ਸ਼ਾਂਤੀਪੂਰਨ ਤੇ ਖੁਸ਼ਹਾਲ ਬਣਾਉਣਾ ਹੈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਬਾਅਦ ਦੁਪਹਿਰ ਤਕਰੀਬਨ ਇੱਕ ਵਜੇ ਜਲ ਸੈਨਿਕ ਅੱਡੇ ’ਤੇ ਪੁੱਜੇ ਜਿੱਥੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਰੱਖਿਆ ਮੰਤਰੀ ਇੱਕ ਫੌਜੀ ਹੈਲੀਕਾਪਟਰ ਰਹੀਂ ਇੱਥੇ ਪੁੱਜੇ। ਹਿੰਦ ਮਹਾਸਾਗਰ ਬੇੜਾ (ਆਈਓਐੱਸ) ‘ਸਾਗਰ’ (ਖੇਤਰ ’ਚ ਸਾਰਿਆਂ ਲਈ ਸੁਰੱਖਿਆ ਤੇ ਵਿਕਾਸ) ਆਈਓਆਰ ਮੁਲਕਾਂ ਨਾਲ ਲਗਾਤਾਰ ਸਹਿਯੋਗ ਦੀ ਦਿਸ਼ਾ ’ਚ ਇੱਕ ਪਹਿਲ ਹੈ। -ਪੀਟੀਆਈ

Advertisement

Advertisement