ਭਾਰਤ ਵੱਲੋਂ ਵਕਫ਼ ਸੋਧ ਐਕਟ ਬਾਰੇ ਪਾਕਿਸਤਾਨ ਦੀਆਂ ਟਿੱਪਣੀਆਂ ਖਾਰਜ
05:09 AM Apr 16, 2025 IST
ਨਵੀਂ ਦਿੱਲੀ, 15 ਅਪਰੈਲ
Advertisement
ਭਾਰਤ ਨੇ ਅੱਜ ਪਾਕਿਸਤਾਨ ਵੱਲੋਂ ਵਕਫ਼ ਸੋਧ ਐਕਟ ਦੀ ਕੀਤੀ ਗਈ ਆਲੋਚਨਾ ਨੂੰ ਸਖ਼ਤੀ ਨਾਲ ਖਾਰਜ ਕਰਦਿਆਂ ਕਿਹਾ ਕਿ ਇਸਲਾਮਾਬਾਦ ਨੂੰ ਹੋਰਾਂ ਨੂੰ ਉਪਦੇਸ਼ ਦੇਣ ਦੀ ਬਜਾਏ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿੱਚ ਆਪਣੇ ਖ਼ੁਦ ਦੇ ਘਿਣਾਉਣੇ ਰਿਕਾਰਡ ਨੂੰ ਦੇਖਣਾ ਚਾਹੀਦਾ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਾਨੂੰਨ ਬਾਰੇ ਪਾਕਿਸਤਾਨ ਦੀਆਂ ਟਿੱਪਣੀਆਂ ਨੂੰ ‘ਪ੍ਰੇਰਿਤ ਤੇ ਨਿਰਆਧਾਰ’ ਦੱਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਆਂਢੀ ਦੇਸ਼ ਕੋਲ ਭਾਰਤ ਦੇ ਅੰਦਰੂਨੀ ਮਾਮਲੇ ’ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜੈਸਵਾਲ ਨੇ ਕਿਹਾ, ‘‘ਅਸੀਂ ਭਾਰਤ ਦੀ ਸੰਸਦ ਵੱਲੋਂ ਬਣਾਏ ਗਏ ਵਕਫ਼ ਸੋਧ ਐਕਟ ਬਾਰੇ ਪਾਕਿਸਤਾਨ ਵੱਲੋਂ ਕੀਤੀ ਗਈ ‘ਪ੍ਰੇਰਿਤ ਤੇ ਨਿਰਆਧਾਰ’ ਟਿੱਪਣੀਆਂ ਨੂੰ ਦ੍ਰਿੜ੍ਹਤਾ ਨਾਲ ਖਾਰਜ ਕਰਦੇ ਹਾਂ।’’ ਤਰਜਮਾਨ ਵਕਫ਼ ਸੋਧ ਐਕਟ ਬਾਰੇ ਪਾਕਿਸਤਾਨ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। -ਪੀਟੀਆਈ
Advertisement
Advertisement