ਭਾਰਤੀ ਪੁਲਾੜ ਯਾਤਰੀ ਸ਼ੁਕਲਾ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਲਿਜਾਣ ਵਾਲਾ Axiom-4 ਮਿਸ਼ਨ 10 ਤੱਕ ਮੁਲਤਵੀ
12:18 AM Jun 04, 2025 IST
ਨਵੀਂ ਦਿੱਲੀ, 3 ਜੂਨ
Advertisement
ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰਾਂ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸਐਕਸ ਦੇ ਫਾਲਕਨ-9 ਰਾਕੇਟ 'ਤੇ ਕੌਮਾਂਤਰੀ ਪੁਲਾੜ ਸਟੇਸ਼ਨ (ISS) ਲੈ ਕੇ ਜਾਣ ਵਾਲੇ Axiom-4 ਸਪੇਸ ਮਿਸ਼ਨ ਨੂੰ 10 ਜੂਨ ਨੂੰ ਸ਼ਾਮ 5:52 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਐਲਾਨ Axiom-4 ਮਿਸ਼ਨ ਦੇ ਚਾਲਕ ਦਲ ਦੇ ਮੈਂਬਰਾਂ ਨਾਲ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ, ਜੋ ਇਸ ਸਮੇਂ ISS ਦੀ ਯਾਤਰਾ ਤੋਂ ਪਹਿਲਾਂ ਇਕਾਂਤਵਾਸ ਵਿੱਚ ਹਨ।
ਪੁਲਾੜ ਉਡਾਣ ਅਸਲ ਵਿੱਚ 29 ਮਈ ਲਈ ਨਿਰਧਾਰਿਤ ਕੀਤੀ ਗਈ ਸੀ ਅਤੇ ਫਿਰ ਇਸ ਨੂੰ 8 ਜੂਨ ਲਈ ਮੁੜ ਤੈਅ ਕੀਤਾ ਗਿਆ। ਸਾਲ 1984 ਵਿਚ ਰੂਸ ਦੇ Soyuz ਪੁਲਾੜ ਵਾਹਨ ਤੋਂ ਰਾਕੇਸ਼ ਸ਼ਰਮਾ ਦੀ ਪੁਲਾੜ ਉਡਾਨ ਤੋਂ ਚਾਰ ਦਹਾਕੇ ਬਾਅਦ ਸ਼ੁਕਲਾ ਪੁਲਾੜ ਦੀ ਯਾਤਰਾ ਕਰਨ ਵਾਲੇ ਦੂਜੇ ਭਾਰਤੀ ਹੋਣਗੇ। -ਪੀਟੀਆਈ
Advertisement
Advertisement