ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ-ਪਾਕਿ ਗੋਲੀਬੰਦੀ ਜਾਰੀ ਰੱਖਣ ਲਈ ਸਹਿਮਤ

04:05 AM May 13, 2025 IST
featuredImage featuredImage

ਅਜੈ ਬੈਨਰਜੀ
ਨਵੀਂ ਦਿੱਲੀ, 12 ਮਈ
ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਅਪਰੇਸ਼ਨਜ਼ ਬਾਰੇ ਡਾਇਰੈਕਟਰ ਜਨਰਲਾਂ (ਡੀਜੀਐੱਮਓਜ਼) ਨੇ ਗੋਲੀਬੰਦੀ ਜਾਰੀ ਰੱਖਣ ਦਾ ਅਹਿਦ ਨਿਭਾਉਣ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਵੱਲੋਂ ਇਕ ਵੀ ਗੋਲੀ ਨਹੀਂ ਚਲਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ ਕੋਈ ਵੀ ਹਮਲਾਵਰ ਅਤੇ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਨਹੀਂ ਹੋਣੀ ਚਾਹੀਦੀ ਹੈ। ਭਾਰਤੀ ਫੌਜ ਨੇ ਦੱਸਿਆ ਕਿ ਭਾਰਤੀ ਡੀਜੀਐੱਮਓ ਲੈਫ਼ਟੀਨੈਂਟ ਜਨਰਲ ਰਾਜੀਵ ਘਈ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਮੇਜਰ ਜਨਰਲ ਕਾਸ਼ਿਫ਼ ਅਬਦੁੱਲ੍ਹਾ ਨੇ ਅੱਜ ਸ਼ਾਮ ਪੰਜ ਵਜੇ ਹੌਟਲਾਈਨ ’ਤੇ ਗੱਲਬਾਤ ਕੀਤੀ। ਮੀਟਿੰਗ ’ਚ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਭਾਰਤੀ ਫੌਜ ਨੇ ਕਿਹਾ, ‘‘ਇਸ ਵਚਨਬੱਧਤਾ ਨੂੰ ਜਾਰੀ ਰੱਖਣ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਗਈ ਕਿ ਦੋਵੇਂ ਮੁਲਕ ਇਕ ਵੀ ਗੋਲੀ ਨਹੀਂ ਚਲਾਉਣਗੇ ਜਾਂ ਇਕ-ਦੂਜੇ ਖ਼ਿਲਾਫ਼ ਕੋਈ ਹਮਲਾਵਰ ਅਤੇ ਦੁਸ਼ਮਣੀ ਵਾਲੀ ਕਾਰਵਾਈ ਨਹੀਂ ਕਰਨਗੇ।’’ ਜਾਰੀ ਤਣਾਅ ਦਾ ਹਵਾਲਾ ਦਿੰਦਿਆਂ ਫੌਜ ਨੇ ਕਿਹਾ ਕਿ ਸਰਹੱਦਾਂ ਅਤੇ ਮੂਹਰਲੇ ਇਲਾਕਿਆਂ ਤੋਂ ਜਵਾਨਾਂ ਦੀ ਗਿਣਤੀ ਫੌਰੀ ਘਟਾਉਣ ਲਈ ਵੀ ਡੀਜੀਐੱਮਓਜ਼ ਨੇ ਸਹਿਮਤੀ ਦਿੱਤੀ ਹੈ। ਬੀਤੇ 48 ਘੰਟਿਆਂ ’ਚ ਗੱਲਬਾਤ ਦਾ ਇਹ ਦੂਜਾ ਗੇੜ ਸੀ। ਪਾਕਿਸਤਾਨ ਦੇ ਡੀਜੀਐੱਮਓ ਨੇ 10 ਮਈ ਨੂੰ ਦੁਪਹਿਰ ਬਾਅਦ 3 ਵਜ ਕੇ 35 ਮਿੰਟ ’ਤੇ ਆਪਣੇ ਭਾਰਤੀ ਹਮਰੁਤਬਾ ਨੂੰ ਫੋਨ ਕਰਕੇ ਫੌਜੀ ਟਕਰਾਅ ਰੋਕਣ ਦੀ ਤਜਵੀਜ਼ ਪੇਸ਼ ਕੀਤੀ ਸੀ। ਦੋਹਾਂ ਡੀਜੀਐੱਮਓਜ਼ ਨੇ ਅੱਜ ਦੁਪਹਿਰ 12 ਵਜੇ ਹੌਟਲਾਈਨ ’ਤੇ ਗੱਲਬਾਤ ਕਰਨੀ ਸੀ ਪਰ ਇਸ ਦਾ ਸਮਾਂ ਬਦਲ ਕੇ ਸ਼ਾਮ 5 ਵਜੇ ਕਰ ਦਿੱਤਾ ਗਿਆ ਸੀ। ਹੌਟਲਾਈਨ ’ਤੇ ਗੱਲਬਾਤ ਅਹਿਮ ਹੈ ਕਿਉਂਕਿ ਸਰਕਾਰੀ ਸੂਤਰਾਂ ਨੇ ਕਿਹਾ ਸੀ ਕਿ ਸਿਰਫ਼ ਡੀਜੀਐੱਮਓਜ਼ ਦੇ ਪੱਧਰ ’ਤੇ ਹੀ ਗੱਲਬਾਤ ਹੋਵੇਗੀ। ਇਸ ਤੋਂ ਪਹਿਲਾਂ ਫਰਵਰੀ 2021 ’ਚ ਡੀਜੀਐੱਮਓਜ਼ ਨੇ ਆਪਸ ’ਚ ਗੱਲਬਾਤ ਕੀਤੀ ਸੀ ਅਤੇ ਉਹ ਕੰਟਰੋਲ ਰੇਖਾ ਤੇ ਹੋਰ ਸੈਕਟਰਾਂ ’ਚ ਗੋਲੀਬੰਦੀ ਦੇ ਸਮਝੌਤੇ ਦੀ ਸਖ਼ਤੀ ਨਾਲ ਪਾਲਣਾ ਲਈ ਰਾਜ਼ੀ ਹੋਏ ਸਨ। ਇਸ ਦੌਰਾਨ ਫੌਜ ਨੇ ਸੰਖੇਪ ਬਿਆਨ ’ਚ ਕਿਹਾ ਕਿ ਜੰਮੂ ਕਸ਼ਮੀਰ ਅਤੇ ਕੌਮਾਂਤਰੀ ਸਰਹੱਦ ਨਾਲ ਲਗਦੇ ਹੋਰ ਇਲਾਕਿਆਂ ’ਚ ਐਤਵਾਰ ਨੂੰ ਸ਼ਾਂਤੀ ਰਹੀ। ਉਨ੍ਹਾਂ ਕਿਹਾ, ‘‘ਐਤਵਾਰ ਨੂੰ ਕੋਈ ਘਟਨਾ ਨਹੀਂ ਵਾਪਰੀ ਜੋ ਪਿਛਲੇ ਕੁਝ ਦਿਨਾਂ ’ਚ ਪਹਿਲੀ ਸ਼ਾਂਤਮਈ ਰਾਤ ਰਹੀ।’’

Advertisement

Advertisement