ਭਾਰਤ ਦੇ ਸਾਬਕਾ ਬਾਸਕਟਬਾਲ ਕਪਤਾਨ ਦਾ ਦੇਹਾਂਤ
04:37 AM Apr 11, 2025 IST
ਪਿਥੌਰਾਗੜ੍ਹ, 10 ਅਪਰੈਲ
ਉੱਘੇ ਬਾਸਕਟਬਾਲ ਖਿਡਾਰੀ ਅਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਹਰੀ ਦੱਤ ਕਾਪੜੀ (83) ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਬੁੱਧਵਾਰ ਨੂੰ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਏ ਤੇ ਅੱਜ ਰਾਮੇਸ਼ਵਰ ਘਾਟ ’ਤੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਕਾਪੜੀ ਦੇ ਪਰਿਵਾਰ ’ਚ ਪਤਨੀ ਤੇ ਦੋ ਬੇਟੇ ਹਨ। ਹਰੀ ਦੱਤ ਦਾ ਜਨਮ 1942 ਵਿੱਚ ਪਿਥੌਰਾਗੜ੍ਹ ਜ਼ਿਲ੍ਹੇ ’ਚ ਮੁਵਾਨੀ ਦੇ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੂੰ 1969 ਵਿੱਚ ਅਰਜੁਨ ਐਵਾਰਡ ਨਾਲ ਨਿਵਾਜਿਆ ਗਿਆ ਸੀ। ਉੱਤਰਾਖੰਡ ਸਰਕਾਰ ਨੇ ਉਨ੍ਹਾਂ ਨੂੰ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਅਗਵਾਈ ਹੇਠ ਭਾਰਤੀ ਬਾਸਕਟਬਾਲ ਟੀਮ 1969 ’ਚ ਏਸ਼ੀਆ ਵਿੱਚ 7ਵੇਂ ਤੋਂ ਚੌਥੇ ਸਥਾਨ ’ਤੇ ਰਹੀ ਸੀ। ਕਾਪੜੀ ਦੀ ਅਗਵਾਈ ’ਚ ਭਾਰਤੀ ਬਾਸਕਟਬਾਲ ਟੀਮ ਨੇ 1965 ਤੋਂ 1978 ਤੱਕ ਵਧੀਆ ਪ੍ਰਦਰਸ਼ਨ ਕੀਤਾ। -ਪੀਟੀਆਈ
Advertisement
Advertisement