ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਦੇ ਚਾਰ ਸਕੂਲ ‘ਵਿਸ਼ਵ ਸਰਵੋਤਮ ਸਕੂਲ ਪੁਰਸਕਾਰਾਂ’ ਦੀ ਦੌੜ ’ਚ

05:45 AM Jun 19, 2025 IST
featuredImage featuredImage

ਲੰਡਨ, 18 ਜੂਨ
ਭਾਰਤ ਦੇ ਹਰਿਆਣਾ, ਮਹਾਰਾਸ਼ਟਰ, ਕਰਨਾਟਕ ਤੇ ਉੱਤਰ ਪ੍ਰਦੇਸ਼ ਦੇ ਚਾਰ ਸਕੂਲਾਂ ਨੂੰ ਅੱਜ ਵਿਸ਼ਵ ਦੇ ਸਰਵੋਤਮ ਸਕੂਲ ਪੁਰਸਕਾਰਾਂ ਲਈ ਵੱਖ-ਵੱਖ ਵਰਗਾਂ ’ਚ ਸਿਖਰਲੇ 10 ਸਕੂਲਾਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਇਹ ਪੁਰਸਕਾਰ ਸਮਾਗਮ ਸਮਾਜ ਦੇ ਵਿਕਾਸ ’ਚ ਸਕੂਲਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਯੂਕੇ ’ਚ ਕਰਵਾਇਆ ਜਾਂਦਾ ਹੈ। ਇਨ੍ਹਾਂ ਪੁਰਸਕਾਰਾਂ ਲਈ ਵੱਖ-ਵੱਖ ਵਰਗਾਂ ’ਚ ਜੇਤੂਆਂ ਦਾ ਐਲਾਨ ਅਕਤੂਬਰ ਵਿੱਚ ਕੀਤਾ ਜਾਵੇਗਾ। ਵੱਖ-ਵੱਖ ਵਰਗਾਂ ’ਚ ਨਾਮਜ਼ਦ ਭਾਰਤੀ ਸਕੂਲਾਂ ’ਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਐੱਨਆਈਟੀ5, ਫਰੀਦਾਬਾਦ, ਜ਼ੈੱਡਪੀ ਸਕੂਲ ਜਲਿੰਦਰ ਨਗਰ ਪੁਣੇ, ਏਕਯਾ ਸਕੂਲ ਜੇਪੀ ਨਗਰ ਬੰਗਲੂਰੂ ਅਤੇ ਦਿੱਲੀ ਪਬਲਿਕ ਸਕੂਲ ਵਾਰਾਨਸੀ ਸ਼ੁਮਾਰ ਹਨ। ਵਿਸ਼ਵ ਸਕੂਲ ਸੰਮੇਲਨ 15 ਤੇ 16 ਨਵੰਬਰ ਨੂੰ , ਜਿਨ੍ਹਾਂ ਨੂੰ ਅਬੂਧਾਬੀ ’ਚ ਹੋਵੇਗਾ, ਜਿਸ ਵਿੱਚ ਜੇਤੂਆਂ ਨੂੰ ਬੁਲਾਇਆ ਜਾਵੇਗਾ। ਵਿਸ਼ਵ ਦੇ ਸਰਵੋਤਮ ਪੰਜ ਆਲਮੀ ਸਕੂਲ ਪੁਰਸਕਾਰਾਂ ਦੀ ਸ਼ੁਰੂਆਤ ਭਾਈਚਾਰਕ ਸਹਿਯੋਗ, ਵਾਤਾਵਰਨ ਸਰਗਰਮੀਆਂ, ਨਵੀਨੀਕਰਨ, ਉਲਟ ਹਾਲਾਤ ’ਤੇ ਕਾਬੂ ਪਾਉਣ ਅਤੇ ਸਿਹਤਮੰਦ ਜੀਵਨ ਦਾ ਸਮਰਥਨ ਦੇਣ ਲਈ ਯੂਕੇ ਆਧਾਰਿਤ ਸੰਗਠਨ ‘ਟੀ4 ਐਜੂਕੇਸ਼ਨ’ ਦੁਆਰਾ ਕੋਵਿਡ ਦੇ ਮੱਦੇਨਜ਼ਰ ਉਨ੍ਹਾਂ ਸਕੂਲਾਂ ਨੂੰ ਇੱਕ ਪਲੈਟਫਾਰਮ ਦੇਣ ਲਈ ਕੀਤੀ ਗਈ ਸੀ, ਜੋ ਆਪਣੇ ਕਲਾਸਰੂਮਾਂ ਤੇ ਉਨ੍ਹਾਂ ਤੋਂ ਪਰ੍ਹੇ ਜੀਵਨ ਨੂੰ ਬਦਲ ਰਹੇ ਹਨ। ਟੀ-4 ਐਜੂਕੇਸ਼ਨ ਤੇ ‘ਵਿਸ਼ਵ ਦੇ ਸਰਵੋਤਮ ਸਕੂਲ ਪੁਰਸਕਾਰ’ ਦੇ ਸੰਸਥਾਪਕ ਵਿਕਾਸ ਪੋਟਾ ਨੇ ਕਿਹਾ, ‘‘ਇੱਕ ਚੰਗੀ ਸਿੱਖਿਆ ਜਿਸ ਦੇ ਕੇਂਦਰ ’ਚ ਮਨੁੱਖ ਹੈ, ਪਹਿਲਾਂ ਵੀ ਕਦੇ ਵੀ ਬਹੁਤੀ ਅਹਿਮ ਨਹੀਂ ਰਹੀ।’’ ਚੁੁਣੇ ਗਏ ਸਕੂਲਾਂ ਨੂੰ ਵਧਾਈ ਦਿੰਦਿਆਂ ਪੋਟਾ ਨੇ ਆਖਿਆ, ‘‘ਅਜਿਹੇ ਸਕੂਲਾਂ ’ਚ ਹੀ ਸਾਨੂੰ ਨਵੀਨੀਕਰਨ ਤੇ ਮਾਹਿਰ ਮਿਲਦੇ ਹਨ ਜੋ ਸਾਨੂੰ ਬਿਹਤਰ ਭਵਿੱਖ ਦੀ ਉਮੀਦ ਦਿਖਾਉਂਦੇ ਹਨ। ਦੁਨੀਆ ਭਰ ਦੇ ਆਗੂ ਤੇ ਸਕੂਲਾਂ ਨੇ ਇਨ੍ਹਾਂ ਪ੍ਰੇਰਨਾਤਮਕ ਭਾਰਤੀ ਸੰਸਥਾਵਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ।’’ -ਏਪੀ

Advertisement

Advertisement