ਭਾਜਪਾ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ
ਪੱਤਰ ਪ੍ਰੇਰਕ
ਟੋਹਾਣਾ, 19 ਮਾਰਚ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੀ ਸਹਿਮਤੀ ਨਾਲ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਸੂਬੇ ਦੇ 27 ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ। ਪੰਚਕੂਲਾ ਤੋਂ ਅਜੈ ਮਿੱਤਲ, ਅੰਬਾਲਾ ਤੋਂ ਸੰਦੀਪ ਰਾਣਾ, ਯਮੁਨਾਨਗਰ ਤੋਂ ਰਾਜੇਸ਼ ਸਪਰਾ, ਕੁਰੂਕਸ਼ੇਤਰ ਤੋਂ ਤੇਜਿੰਦਰ ਗੋਲਡੀ, ਕੈਥਲ ਤੋਂ ਜੋਤੀ ਸੈਣੀ, ਕਰਨਾਲ ਤੋਂ ਪ੍ਰਵੀਨ ਲਾਠਰ, ਪਾਨੀਪਤ ਤੋਂ ਦੁਸ਼ਿਅੰਤ ਭੱਟ, ਸੋਨੀਪਤ ਤੋਂ ਅਸ਼ੋਕ ਭਾਰਦਵਾਜ, ਗੋਹਾਣਾ ਤੋਂ ਬਿਜੇਂਦਰ ਮਲਿਕ, ਜੀਂਦ ਤੋਂ ਤਜਿੰਦਰ ਢੁੱਲ, ਰੋਹਤਕ ਤੋਂ ਰਣਬੀਰ ਢਾਕਾ, ਝੱਜਰ ਤੋਂ ਵਿਕਾਸ ਵਾਲਮੀਕੀ, ਡੱਬਵਾਲੀ ਤੋਂ ਰੇਣੂ ਸ਼ਰਮਾ, ਸਿਰਸਾ ਤੋਂ ਜਤਿੰਦਰ ਸਿੰਘ ਐਡਵੋਕੇਟ, ਹਾਂਸੀ ਤੋਂ ਅਸ਼ੋਕ ਸੈਣੀ, ਹਿਸਾਰ ਤੋਂ ਆਸ਼ਾ ਖੇਦੜ, ਫਤਿਹਾਬਾਦ ਤੋਂ ਪ੍ਰਵੀਨ ਜੌੜਾ, ਭਿਵਾਨੀ ਤੋਂ ਵਰਿੰਦਰ ਕੌਸ਼ਿਕ, ਦਾਦਰੀ ਤੋਂ ਸੁਨੀਲ, ਰੇਵਾੜੀ ਤੋਂ ਵੰਦਨਾ ਪੋਪਲੀ, ਮਹਿੰਦਰਗੜ੍ਹ ਤੋਂ ਜਿਤੇਂਦਰ ਯਾਦਵ, ਗੁਰੂਗਰਾਮ ਤੋਂ ਸਰਵਪ੍ਰਿਆ ਤਿਆਗੀ, ਪਟੌਦੀ ਤੋਂ ਅਜੀਤ ਯਾਦਵ, ਨੂਹ ਤੋਂ ਸੁਰਿੰਦਰ ਸਿੰਘ ਪਿੰਟੂ, ਪਲਵਲ ਤੋਂ ਵਿਪਨ ਬੈਸਲਾ, ਵੱਲਭਗੜ੍ਹ ਤੋਂ ਸੋਹਨਪਾਲ ਸਿੰਘ, ਫਰੀਦਾਬਾਦ ਤੋਂ ਪੰਕਜ ਪੂਜਨ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ।