ਭਲਕ ਦੀ ਪ੍ਰੀਖਿਆ ਨਾ ਦੇਣ ਵਾਲੇ ਵਿਦਿਆਰਥੀਆਂ ਨੂੰ ਮਿਲੇਗਾ ਇੱਕ ਹੋਰ ਮੌਕਾ: ਸੀਬੀਐੱਸਈ
05:18 AM Mar 14, 2025 IST
ਨਵੀਂ ਦਿੱਲੀ:
Advertisement
ਸੀਬੀਐੱਸਈ ਨੇ ਅੱਜ ਐਲਾਨ ਕੀਤਾ ਕਿ ਹੋਲੀ ਕਾਰਨ 15 ਮਾਰਚ ਨੂੰ ਹਿੰਦੀ ਦੀ ਪ੍ਰੀਖਿਆ ’ਚ ਸ਼ਾਮਲ ਨਾ ਹੋ ਸਕਣ ਵਾਲੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪੇਪਰ ਲਿਖਣ ਦਾ ਇੱਕ ਹੋਰ ਮੌਕਾ ਦਿੱਤਾ ਜਾਵੇਗਾ। ਸੀਬੀਐੱਸਈ ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ, ‘ਸੀਬੀਐੱਸਈ ਨੂੰ ਸੂਚਿਤ ਕੀਤਾ ਗਿਆ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਹੋਲੀ ਦਾ ਤਿਉਹਾਰ 14 ਮਾਰਚ ਨੂੰ ਮਨਾਇਆ ਜਾਵੇਗਾ ਪਰ ਕੁਝ ਥਾਵਾਂ ’ਤੇ ਇਹ ਤਿਉਹਾਰ 15 ਮਾਰਚ ਨੂੰ ਮਨਾਇਆ ਜਾਵੇਗਾ ਜਾਂ ਫਿਰ 15 ਮਾਰਚ ਤੱਕ ਮਨਾਇਆ ਜਾਵੇਗਾ।’ ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਜਾਣਕਾਰੀ ਮਿਲਣ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ ਕਿ ਪ੍ਰੀਖਿਆਵਾਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਹੋਣਗੀਆਂ ਪਰ ਜਿਨ੍ਹਾਂ ਵਿਦਿਆਰਥੀਆਂ ਨੂੰ 15 ਫਰਵਰੀ ਦੀ ਪ੍ਰੀਖਿਆ ਦੇਣ ’ਚ ਮੁਸ਼ਕਲ ਹੋ ਰਹੀ ਹੈ, ਉਹ ਬਾਅਦ ਦੀ ਤਰੀਕ ਦਾ ਬਦਲ ਚੁਣ ਸਕਦੇ ਹਨ। -ਪੀਟੀਆਈ
Advertisement
Advertisement