ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਬ ਦੀ ਧਮਕੀ: ਬਿਊਰੋ ਆਫ਼ ਸਿਵਲ ਏਵੀਏਸ਼ਨ ਵੱਲੋਂ ਨਵੇਂ ਨਿਰਦੇਸ਼ ਜਾਰੀ

06:34 AM Oct 31, 2024 IST

ਨਵੀਂ ਦਿੱਲੀ, 30 ਅਕਤੂਬਰ
ਭਾਰਤੀ ਏਅਰਲਾਈਨਾਂ ਨੂੰ ਨਿਯਮਤ ਮਿਲ ਰਹੀਆਂ ਬੰਬ ਦੀਆਂ ਧਮਕੀਆਂ ਦਰਮਿਆਨ ਬਿਊਰੋ ਆਫ਼ ਸਿਵਲ ਏਵੀਏਸ਼ਨ (ਬੀਸੀਏਐੱਸ) ਨੇ ‘ਉਭਰਦੀਆਂ ਸੁਰੱਖਿਆ ਚੁਣੌਤੀਆਂ’ ਦੇ ਮੱਦੇਨਜ਼ਰ ਸਿਵਲ ਏਵੀਏਸ਼ਨ ਸਕਿਓਰਿਟੀ ਤੇ ਇੰਟੈਲੀਜੈਂਸ ਏਜੰੰਸੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਨਿਰਦੇਸ਼ਾਂ ਤਹਿਤ ਏਜੰਸੀਆਂ ਬੰਬ ਦੀ ਧਮਕੀ ਦੀ ਗੰਭੀਰਤਾ ਉੱਤੇ ਗੌਰ ਕਰਨ ਮੌਕੇ ਸੋਸ਼ਲ ਮੀਡੀਆ ਹੈਂਡਲ ਦੇ ਫ਼ਰਜ਼ੀ ਜਾਂ ਗੁਮਨਾਮ ਖ਼ਸਲਤ, ਭੂਸਿਆਸੀ ਹਾਲਾਤ ਦੀ ਸਮੀਖਿਆ ਅਤੇ ਉਡਾਣ ਉੱਤੇ ਵੀਆਈਪੀ’ਜ਼ ਦੀ ਮੌਜੂਦਗੀ ਜਿਹੇ ਕੁਝ ਨਵੇਂ ਮਾਪਦੰਡਾਂ ਨੂੰ ਜ਼ਹਿਨ ਵਿਚ ਰੱਖਣਗੀਆਂ। ਪਿਛਲੇ ਦੋ ਹਫ਼ਤਿਆਂ ਵਿਚ 510 ਤੋਂ ਵੱਧ ਘਰੇਲੂ ਤੇ ਕੌਮਾਂਤਰੀ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਹੈ, ਜੋ ਜਾਂਚ ਦੌਰਾਨ ਫ਼ਰਜ਼ੀ ਨਿਕਲੀ। ਇਨ੍ਹਾਂ ਵਿਚੋਂ ਬਹੁਤੀਆਂ ਧਮਕੀਆਂ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਗੁਮਨਾਮ ਹੈਂਡਲਾਂ ਤੋਂ ਦਿੱਤੀਆਂ ਗਈਆਂ ਹਨ। ਅਜਿਹੀਆਂ ਧਮਕੀਆਂ ਕਰਕੇ ਏਅਰਲਾਈਨਾਂ ਨੂੰ ‘ਵੱਡੀ’ ਅਪਰੇਸ਼ਨਲ ਤੇ ਵਿੱਤੀ ਤੰਗੀ ਝੱਲਣੀ ਪਈ ਹੈ।
ਮੌਜੂਦਾ ਰਵਾਇਤ ਮੁਤਾਬਕ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਬੰਬ ਥਰੈੱਟ ਅਸੈੱਸਮੈਂਟ ਕਮੇਟੀ (ਬੀਟੀਏਸੀ) ਸਬੰੰਧਤ ਹਵਾਈ ਅੱਡੇ ’ਤੇ ਬੈਠਕ ਕਰਕੇ ਇਸ ਧਮਕੀ ਦੀ ਸਮੀਖਿਆ ਕਰਦੀ ਹੈ ਤੇ ਉਸ ਮਗਰੋਂ ਹੀ ਇਸ ਨੂੰ ‘ਸਪਸ਼ਟ’ ਜਾਂ ਗੰਭੀਰ ਜਾਂ ‘ਅਸਪਸ਼ਟ’ ਜਾਂ ਫ਼ਰਜ਼ੀ ਐਲਾਨਿਆ ਜਾਂਦਾ ਹੈ। ਇਸ ਕਮੇਟੀ ਵਿਚ ਬੀਸੀਏਐੱਸ, ਸੀਆਈਐੱਸਐੱਫ, ਸਥਾਨਕ ਪੁਲੀਸ, ਏਅਰਪੋਰਟ ਅਪਰੇਟਰ ਤੇ ਏਅਰਲਾਈਨ ਦੇ ਅਧਿਕਾਰੀ ਅਤੇ ਕੁਝ ਹੋਰਨਾਂ ਏਜੰਸੀਆਂ ਦੇ ਨੁਮਾਇੰਦੇ ਸ਼ਾਮਲ ਹੁੰਦੇ ਹਨ। ਨਵੇਂ ਨਿਯਮਾਂ ਮੁਤਾਬਕ ਕਮੇਟੀ ਧਮਕੀ ਦੇਣ ਵਾਲੇ ਵਿਅਕਤੀ ਜਾਂ ਸੰਸਥਾ ਦੀ ਪਛਾਣ ਸਥਾਪਿਤ ਕਰਨ ਤੋਂ ਬਾਅਦ ਇਹ ਪਤਾ ਲਾਏਗੀ ਕਿ ਉਹ ਕਿਸੇ ਦਹਿਸ਼ਤੀ ਜਾਂ ਪਾਬੰਦੀਸ਼ੁਦਾ ਜਥੇਬੰਦੀ ਨਾਲ ਸਬੰਧ ਤਾਂ ਨਹੀਂ ਰੱਖਦੇ। ਕਮੇਟੀ ਧਮਕੀ ਪਿਛਲੇ ਮੰਤਵ ਦਾ ਵੀ ਪਤਾ ਲਾਏਗੀ। -ਪੀਟੀਆਈ

Advertisement

Advertisement