ਬੈਡਮਿੰਟਨ: ਅਭਿਨਵ ਠਾਕੁਰ ਨੇ ਜਿੱਤਿਆ ਚਾਂਦੀ ਦਾ ਤਗ਼ਮਾ
04:28 AM Dec 25, 2024 IST
ਜਲੰਧਰ: ਸ਼ਹਿਰ ਦੇ ਸ਼ਟਲਰ ਅਭਿਨਵ ਠਾਕੁਰ ਨੇ 18 ਤੋਂ 24 ਦਸੰਬਰ ਤੱਕ ਬੰਗਲੌਰ ਵਿੱਚ ਕਰਵਾਈ ਜਾ ਰਹੀ ਸੀਨੀਅਰ ਨੈਸ਼ਨਲ ਟੀਮ ਬੈਡਮਿੰਟਨ ਚੈਂਪੀਅਨਸ਼ਿਪ 2024 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਭਾਰਤੀ ਰੇਲਵੇ ਟੀਮ ਦੀ ਨੁਮਾਇੰਦਗੀ ਕਰਦਿਆਂ ਉਸ ਨੇ ਬੇਮਿਸਾਲ ਹੁਨਰ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਭਾਰਤੀ ਰੇਲਵੇ ਦੀ ਟੀਮ ਨੇ ਸ਼ੁਰੂਆਤੀ ਦੌਰ ਵਿੱਚ ਦਬਦਬਾ ਦਿਖਾਉਂਦਿਆਂ ਕੁਆਰਟਰ ਫਾਈਨਲ ਵਿੱਚ ਰਾਜਸਥਾਨ ਦੀ ਟੀਮ ਨੂੰ 3-0 ਨਾਲ ਅਤੇ ਸੈਮੀਫਾਈਨਲ ਵਿੱਚ ਆਰਬੀਆਈ ਦੀ ਟੀਮ ਨੂੰ 3-0 ਨਾਲ ਹਰਾਇਆ। ਹਾਲਾਂਕਿ, ਉਨ੍ਹਾਂ ਦੀ ਜਿੱਤ ਦਾ ਸਿਲਸਿਲਾ ਫਾਈਨਲ ਵਿੱਚ ਖਤਮ ਹੋ ਗਿਆ, ਜਿੱਥੇ ਉਨ੍ਹਾਂ ਦਾ ਸਾਹਮਣਾ ਕਰਨਾਟਕ ਨਾਲ ਹੋਇਆ ਅਤੇ 1-3 ਨਾਲ ਹਾਰ ਗਈ। - ਪੱਤਰ ਪ੍ਰੇਰਕ
Advertisement
Advertisement