ਬੇਲਾ ਕਾਲਜ ਵਿੱਚ ਦੋ ਪੁਸਤਕਾਂ ਲੋਕ ਅਰਪਣ
05:55 AM Apr 15, 2025 IST
ਚਮਕੌਰ ਸਿੰਘ: ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਅਧਿਆਪਕਾਂ ਵੱਲੋਂ ਸੰਪਾਦਤ ਦੋ ਕਿਤਾਬਾਂ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਤੇ ਸਮਾਜਸੇਵੀ ਸਵਰਨ ਸਿੰਘ ਭੰਗੂ ਨੇ ਲੋਕ ਅਰਪਣੀ ਕੀਤੀਆਂ। ਕਾਲਜ ਪ੍ਰਿੰਸੀਪਲ ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੇ ਹਿਊਮੈਨਟੀਜ਼ ਵਿਭਾਗ ਦੇ ਮੁਖੀ ਪ੍ਰੋ. ਸੁਨੀਤਾ ਰਾਣੀ ਤੇ ਪ੍ਰੋ. ਹਰਲੀਨ ਕੌਰ ਵੱਲੋਂ ਸੰਪਾਦਿਤ ਪੁਸਤਕ ‘ਇੰਡੀਆ ਰਾਈਜਿੰਗ ਅਚੀਵਮੈਂਟਜ਼, ਪਾਲੀਸੀਜ਼, ਚੈਲੰਜਸ ਐਂਡ ਫਿਊਚਰ ਪਾਸੀਬਿਲੀਟੀ’ ਰਿਲੀਜ਼ ਹੋਈ। ਇਸ ਪੁਸਤਕ ਵਿੱਚ 37 ਖੋਜ ਅਧਿਆਏ ਹਨ। ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਅਰਥ-ਸ਼ਾਸਤਰ ਵਿਭਾਗ ਦੇ ਡਾ. ਕੁਲਦੀਪ ਕੌਰ ਦੀ ਪੁਸਤਕ ‘ਨੈਸ਼ਨਲ ਐਜੂਕੇਸ਼ਨ ਪਾਲਿਸੀ-2020, ਇਸ਼ੂਜ, ਚੈਲੰਜਸ’ ਵੀ ਲੋਕ ਅਰਪਣ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨਾਂ ਨੇ ਅਧਿਆਪਕਾਂ ਨੂੰ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement