ਬੀਜ ਵਿਕਰੇਤਾਵਾਂ ਦੀਆਂ ਦੁਕਾਨਾਂ ਤੋਂ 4 ਸੈਂਪਲ ਭਰੇ
06:06 AM May 04, 2025 IST
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 3 ਮਈ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਣਾਏ ਗਏ ਰਾਜ ਪੱਧਰੀ ਉਡਣ ਦਸਤੇ ਵੱਲੋਂ ਵਿਭਾਗ ਦੇ ਸੰਯੁਕਤ ਸਕੱਤਰ (ਪੀਪੀ) ਨਰਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਬਲਾਕ ਖਮਾਣੋਂ ਅਧੀਨ ਪੈਂਦੇ ਇਨਪੁੱਟ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪੱਧਰੀ ਟੀਮ ਦੇ ਮੈਂਬਰ ਖੇਤੀਬਾੜੀ ਵਿਕਾਸ ਅਫਸਰ ਦਮਨ ਝਾਂਜੀ ਅਤੇ ਖੇਤੀਬਾੜੀ ਵਿਕਾਸ ਅਫਸਰ ਇਕਬਾਲਪ੍ਰੀਤ ਸਿੰਘ ਨੇ 4 ਸੈਂਪਲ ਵੀ ਭਰੇ। ਚੈਕਿੰਗ ਦੌਰਾਨ ਝੋਨੇ ਦੇ ਬੀਜਾਂ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਪੈਡੀ ਪੀਆਰ. 126, ਪੈਡੀ ਪੀਆਰ 114, ਪੈਡੀ ਪੀਆਈਟੀ 128, ਪੈਡੀ ਪੀ13-1509 ਦੇ ਨਮੂਨੇ ਭਰੇ ਗਏ ਅਤੇ ਟੈਸਟ ਲਈ ਲੈਬ ਵਿੱਚ ਭੇਜੇ ਗਏ। ਮੁੱਖ ਖੇਤੀਬਾੜੀ ਅਫਸਰ ਗੁਰਨਾਮ ਸਿੰਘ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮਿਆਰੀ ਬੀਜ ਹੀ ਉਪਲਬਧ ਕਰਵਾਇਆ ਜਾਵੇ ਅਤੇ ਸਰਕਾਰ ਵੱਲੋਂ ਰੋਕ ਲਗਾਏ ਗਏ ਹਾਈਬ੍ਰਿਡ ਝੋਨੇ ਜਾਂ ਪੂਸਾ-44 ਦੇ ਬੀਜ ਨਾ ਵੇਚੇ ਜਾਣ।
Advertisement
Advertisement