ਬਿਲਾਸਪੁਰ ਦੇ ਪ੍ਰਾਇਮਰੀ ਸਕੂਲ ਅਤੇ ਸਿਹਤ ਕੇਂਦਰ ’ਚ ਚੋਰੀ
06:54 AM Dec 25, 2024 IST
ਪੱਤਰ ਪ੍ਰੇਰਕ
ਪਾਇਲ, 24 ਦਸੰਬਰ
ਨੇੜਲੇ ਪਿੰਡ ਬਿਲਾਸਪੁਰ ’ਚ ਬੀਤੀ ਰਾਤ ਸਰਕਾਰੀ ਪ੍ਰਾਇਮਰੀ ਸਕੂਲ ਬਿਲਾਸਪੁਰ ਅਤੇ ਸਰਕਾਰੀ ਪ੍ਰਾਇਮਰੀ ਸਿਹਤ ਕੇਂਦਰ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕੀਤਾ ਗਿਆ ਹੈ। ਚੋਰੀ ਦੀ ਜਾਣਕਾਰੀ ਉਸ ਵੇਲੇ ਮਿਲੀ ਜਦੋਂ ਦਰਜਾ ਚਾਰ ਮੁਲਾਜ਼ਮ ਰਾਣੀ ਕੌਰ ਸੀਐੱਚਸੀ ਬਿਲਾਸਪੁਰ ਪੁੱਜੀ। ਉਸ ਨੇ ਦੇਖਿਆ ਕਿ ਦਵਾਈ ਵਾਲੀਆਂ ਦੋ ਫਰਿਜ਼ਾ ਗਾਇਬ ਸਨ। ਇਸ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਐੱਲਸੀਡੀ, ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲੈ ਗਏ ਅਤੇ ਕੈਮਰਿਆਂ ਦੀਆਂ ਤਾਰਾਂ ਵੱਢ ਦਿੱਤੀਆਂ ਗਈਆਂ। ਇਸ ਸਬੰਧੀ ਪੁਲੀਸ ਨੂ ਸੂਚਿਤ ਕਰ ਦਿੱਤਾ ਗਿਆ ਹੈ।
Advertisement
Advertisement