ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬੈਨ ਦੀ ਅਨਾਜ ਮੰਡੀ ਵਿੱਚ ਸਰ੍ਹੋਂ ਦੀ ਸਰਕਾਰੀ ਖ਼ਰੀਦ ਸ਼ੁਰੂ

05:13 AM Apr 05, 2025 IST
ਬਾਬੈਨ ਅਨਾਜ ਮੰਡੀ ਵਿਚ ਸਰ੍ਹੋਂ ਦੀ ਸਰਕਾਰੀ ਖਰੀਦ ਸ਼ੁਰੂ ਕਰਾਉਂਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪ੍ਰਤੀਨਿਧ ਕੈਲਾਸ਼ ਸੈਣੀ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਅਪਰੈਲ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪ੍ਰਤੀਨਿਧ ਕੈਲਾਸ਼ ਸੈਣੀ ਨੇ ਅੱਜ ਬਾਬੈਨ ਅਨਾਜ ਮੰਡੀ ਵਿੱਚ ਸਰ੍ਹੋਂ ਦੀ ਸਰਕਾਰੀ ਖ਼ਰੀਦ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਫ਼ਸਲਾਂ ਦਾ ਇਕ-ਇਕ ਦਾਣਾ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਿਆ ਜਾਏਗਾ। ਹੈਫੇਡ ਵੱਲੋਂ ਸ਼ੁਰੂ ਕੀਤੀ ਗਈ ਸਰ੍ਹੋਂ ਦੀ ਖਰੀਦ ਦਾ ਸ਼ੁਭ ਅਰੰਭ ਪ੍ਰੋਗਰਾਮ ਵਿੱਚ ਹੈਫੇਡ ਦੇ ਡੀਐੱਮ ਸ਼ਮਸ਼ੇਰ ਸੈਣੀ, ਮਾਰਕੀਟ ਕਮੇਟੀ ਦੇ ਸਕੱਤਰ ਗੁਰਮੀਤ ਸਿੰਘ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਢੀਂਗੜਾ, ਨਾਇਬ ਸਿੰਘ ਪਟਾਕ ਮਾਜਰਾ, ਭਾਜਪਾ ਮੰਡਲ ਬਾਬੈਨ ਦੇ ਸਾਬਕਾ ਪ੍ਰਧਾਨ ਜਸਵਿੰਦਰ ਜੱਸੀ, ਹਰੀਕੇਸ਼ ਸੈਣੀ, ਪਵਨ ਸਿੰਗਲਾ, ਸੁਭਾਸ਼ ਕਸੀਥਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਤੇ ਵਪਾਰੀ ਮੌਜੂਦ ਸਨ। ਕੈਲਾਸ਼ ਸੈਣੀ ਨੇ ਕਿਹਾ ਕਿ ਹੈਫੇਡ ਵੱਲੋਂ ਲਾਡਵਾ ਤੇ ਬਾਬੈਨ ਮੰਡੀ ਵਿੱਚ 17 ਹਜਾਰ ਕੁਇੰਟਲ ਤੋਂ ਵੱਧ ਸਰ੍ਹੋਂ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ’ਚ ਖ਼ਰੀਦੀ ਗਈ 75 ਪ੍ਰਤੀਸ਼ਤ ਸਰ੍ਹਂ ਦੀ ਚੁਕਾਈ ਵੀ ਹੋ ਗਈ ਹੈ। ਉਨ੍ਹਾਂ ਕਿਹਾ ਕਿ 70 ਪ੍ਰਤੀਸ਼ਤ ਸਰ੍ਹੋਂ ਦਾ ਭੁਗਤਾਨ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ ਤੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਦਿਵਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਫਸਲਾਂ ਦੀ ਖ਼ਰੀਦ ਵਿਵਸਥਾ ਨੂੰ ਪਾਰਦਰਸ਼ੀ ਤੇ ਸੁਚਾਰੂ ਬਣਾਉਣ ਲਈ ਵਿਆਪਕ ਯਤਨ ਕੀਤੇ ਜਾ ਰਹੇ ਹਨ। ਖ਼ਰੀਦ ਕੇਂਦਰਾਂ ’ਤੇ ਕਿਸੇ ਵੀ ਕਿਸਾਨ ਨੂੰ ਅਸੁਵਿਧਾ ਨਾ ਹੋਵੇ ਇਸ ਲਈ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਭੁਗਤਾਣ ਸਮੇਂ ਸਿਰ ਮਿਲੇ ਇਸ ਲਈ ਸਰਕਾਰ ਨੇ ਆਨਲਾਈਨ ਪ੍ਰਣਾਲੀ ਨੂੰ ਪ੍ਰਭਾਵੀ ਬਣਾਇਆ ਹੈ। ਕੈਲਾਸ਼ ਸੈਣੀ ਨੇ ਕਿਹਾ ਕਿ ਸਰ੍ਹੋਂ ਹੀ ਨਹੀਂ ਬਲਕਿ ਕਿਸਾਨਾਂ ਦੀਆਂ ਸਾਰੀਆਂ 24 ਫਸਲਾਂ ਨੂੰ ਘੱਟੋ ਘੱਟ ਸਮਰਥਨ ਮੁੱਲ ’ਤੇ ਖਰੀਦਿਆ ਜਾਏਗਾ ਤੇ 48 ਤੋਂ 72 ਘੰਟੇ ਵਿਚ ਭੁਗਤਾਨ ਕਰ ਦਿੱਤਾ ਜਾਏਗਾ।

Advertisement

Advertisement