ਬਾਪੂਧਾਮ ਪੁਲੀਸ ਚੌਕੀ ਦੇ ਨਾਲ ਲੱਗਦੇ ਮੰਦਰ ਵਿੱਚ ਚੋਰੀ
05:07 AM Feb 04, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਫਰਵਰੀ
ਇੱਥੋਂ ਦੇ ਸੈਕਟਰ-26 ਸਥਿਤ ਬਾਪੂਧਾਮ ਕਲੋਨੀ ਵਿਖੇ ਪੁਲੀਸ ਚੌਕੀ ਦੇ ਨਾਲ ਸਥਿਤ ਸ਼ਿਵ ਮੰਦਰ ਵਿੱਚ ਚੋਰਾਂ ਨੇ ਹੱਥ ਸਾਫ ਕਰ ਦਿੱਤਾ ਹੈ। ਚੋਰਾਂ ਦੀ ਇਸ ਕਾਰਵਾਈ ਦੀ ਕਿਸੇ ਨੂੰ ਭਿਣਕ ਤੱਕ ਨਹੀਂ ਲੱਗ ਸਕੀ। ਸਵੇਰੇ ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਬਾਪੂਧਾਮ ਪੁਲੀਸ ਚੌਕੀ ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਦਰ ਦਾ ਪੰਡਤ ਮਹਾਕੁੰਭ ਨਹਾਉਣ ਲਈ ਪ੍ਰਯਾਗਰਾਜ ਗਿਆ ਹੋਇਆ ਸੀ। ਉਸ ਦੀ ਗੈਰਹਾਜ਼ਰੀ ਵਿੱਚ ਲੰਘੀ ਰਾਤ ਚੋਰ ਮੰਦਰ ਦੀ ਖਿੜਕੀ ਤੋੜ ਕੇ ਮੰਦਰ ਵਿੱਚ ਦਾਖ਼ਲ ਹੋਏ ਅਤੇ ਮੰਦਰ ਦੇ ਗੋਲਕ ਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ। ਇਸ ਬਾਰੇ ਪਤਾ ਸਵੇਰੇ ਲੱਗਿਆ ਹੈ। ਪੁਲੀਸ ਚੌਕੀ ਬਾਪੂਧਾਮ ਦੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਬਾਰੇ ਪੁਲੀਸ ਅਧਿਕਾਰੀਆਂ ਵੱਲੋਂ ਕੁਝ ਕਹਿਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ।
Advertisement
Advertisement