ਬਹੁ-ਕਰੋੜੀ ਜ਼ਮੀਨ ’ਤੇ ਬਣ ਰਹੇ ਪਾਰਕ ਦੀ ਚਾਰਦੀਵਾਰੀ ਮੁਕੰਮਲ
05:29 AM Apr 13, 2025 IST
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 12 ਅਪਰੈਲ
ਸ਼ਹਿਰ ਦੇ ਬਿਲਕੁਲ ਵਿਚਕਾਰ ਮਿਰਚ ਮੰਡੀ ਵਿੱਚ ਬਹੁ-ਕੀਮਤੀ ਜ਼ਮੀਨ ’ਤੇ ਪਾਰਕ ਬਣਾਉਣ ਲਈ ਪਿਛਲੇ 16 ਮਾਰਚ ਤੋਂ ਬਣਾਈ ਜਾ ਰਹੀ ਚਾਰਦੀਵਾਰੀ ਦਾ ਕੰਮ ਅੱਜ ਮੁਕੰਮਲ ਹੋ ਗਿਆ ਹੈ। ਵਾਰਡ ਕੋਆਰਡੀਨੇਟਰ ਟਿੰਕੂ ਬਾਂਸਲ ਨੇ ਦੱਸਿਆ ਕਿ ਹਲਕਾ ਵਿਧਾਇਕਾ ਨੀਨਾ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਗਲੇ ਪੜਾਅ ਵਿਚ ਇੱਥੇ ਝੂਲੇ, ਦਰੱਖਤ ਅਤੇ ਫੁੱਲ ਬੂਟੇ ਲਗਾਏ ਜਾਣਗੇ ਅਤੇ ਇਕ ਸੁੰਦਰ ਪਾਰਕ ਬਣਾ ਕੇ ਲੋਕ ਅਰਪਣ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜ਼ਮੀਨ ਉਪਰ ਪਿਛਲੇ ਲਗਭਗ 50 ਸਾਲਾਂ ਤੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ।
Advertisement
Advertisement