ਬਸਪਾ ਵੱਲੋਂ ਅਮਿਤ ਸ਼ਾਹ ਖ਼ਿਲਾਫ਼ ਮੁਜ਼ਾਹਰਾ
ਪਟਿਆਲਾ, 25 ਦਸੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਿਛਲੇ ਦਿਨੀਂ ਭਾਰਤੀ ਸੰਵਿਧਾਨ ਰਚੇਤਾ ਡਾ. ਭੀਮ ਰਾਓ ਅੰਬੇਡਕਰ ਖ਼ਿਲਾਫ਼ ਕੀਤੀ ਟਿੱਪਣੀ ਤੋਂ ਰੋਹ ’ਚ ਆਏ ਬਸਪਾ ਦੇ ਆਗੂਆਂ ਅਤੇ ਵਰਕਰਾਂ ਨੇ ਅੱਜ ਬਸਪਾ ਦੇ ਸੂਬਾਈ ਜਨਰਲ ਸਕੱਤਰ ਬਲਦੇਵ ਸਿੰਘ ਮਹਿਰਾ, ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਜਗਜੀਤ ਸਿੰਘ ਛੜਬੜ ਤੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਟਿੱਬੀ ਦੀ ਅਗਵਾਈ ਹੇਠ ਇੱਥੇ ਰੋਸ ਮਾਰਚ ਕੀਤਾ। ਇਸ ਉਪਰੰਤ ਕੇਂਦਰੀ ਮੰਤਰੀ ਦਾ ਪੁਤਲਾ ਵੀ ਸਾੜਿਆ ਗਿਆ। ਬੁਲਾਰਿਆਂ ਦਾ ਕਹਿਣਾ ਸੀ ਕਿ ਅਜਿਹਾ ਕਰਕੇ ਕੇਂਦਰੀ ਗ੍ਰਹਿ ਮੰਤਰੀ ਨੇ ਭਾਰਤੀ ਸੰਵਿਧਾਨ ਦਾ ਵੀ ਅਪਮਾਨ ਕੀਤਾ ਹੈ ਜਿਸ ਕਰਕੇ ਉਸ ਦੇ ਖਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਬਸਪਾ ਦੇ ਸੂਬਾਈ ਆਗੂ ਜੋਗਾ ਸਿੰਘ ਪਨੌਦੀਆਂ, ਜ਼ਿਲ੍ਹਾ ਇੰਚਾਰਜ ਸੁਰਜੀਤ ਗੋਰੀਆ ਸਮੇਤ ਸਤਵੀਰ ਨਾਈਵਾਲਾ, ਹਰਦੇਵ ਬਿਸ਼ਨਪੁਰ, ਰੂਪ ਸਿੰਘ ਬਠੋਈ ਗੁਰਦਾਸ ਘੜਾਮਾ, ਰਾਮ ਲਾਲ ਰਾਠੀਆਂ, ਗੁਰਮੀਤ ਸਿੰਘ ਬਹਾਦਰਗੜ੍ਹ ਜਗਮੇਲ ਜੱਸਲ, ਹਰਦੇਵ ਬਿਸ਼ਨਪੁਰ, ਅਮਰ ਸਿੰਘ ਟੋਡਰਵਾਲ, ਰਵੀ ਕੁਮਾਰ, ਰੋਸ਼ਨ ਲਾਲ ਰਾਜਿੰਦਰ ਚੱਪੜ, ਹਰਦੀਪ ਧਾਲੀਵਾਲ, ਤਰਸੇਮ ਸਿੰਘ ਬਲਹੇੜੀ, ਕਰਨੈਲ ਝਿੱਲ ਤੇ ਜਰਨੈਲ ਬਿੱਟੂ ਆਦਿ ਮੌਜੂਦ ਸਨ।