ਫਿੱਟ ਇੰਡੀਆ ਫਿਟਨੈੱਸ ਮੁਹਿੰਮ ਤਹਿਤ ਸਾਈਕਲ ਰੈਲੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 5 ਮਈ
ਸਾਈ ਦੇ ਸੇਵਾਮੁਕਤ ਮੁੱਖ ਹਾਕੀ ਕੋਚ ਗੁਰਵਿੰਦਰ ਸਿੰਘ ਨੇ ਕਿਹਾ ਹੈ ਕਿ ਇਕ ਵਿਕਸਤ ਭਾਰਤ ਤੇ ਇਕ ਵਿਕਸਤ ਹਰਿਆਣਾ ਬਨਾਉਣ ਲਈ ਹਰ ਨਾਗਰਿਕ ਨੂੰ ਸਿਹਤਮੰਦ ਰਹਿਣਾ ਚਾਹੀਦਾ ਹੈ। ਸੇਵਾਮੁਕਤ ਮੁੱਖ ਹਾਕੀ ਕੋਚ ਅੱਜ ਕੁਰੂਕਸ਼ੇਤਰ ਦੇ ਸਾਈ ਸੈਂਟਰ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਕਰਵਾਏ ਫਿੱਟ ਇੰਡੀਆ ਮੂਵਮੈਂਟ ਪ੍ਰੋਗਰਾਮ ਵਿੱਚ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਗੁਰਵਿੰਦਰ ਸਿੰਘ,ਪੂਜਾ ਮਾਡਲ ਸਕੂਲ ਦੇ ਡਾਇਰੈਕਟਰ ਵਿਕਾਸਦੀਪ ਸਿੰਘ ਸੰਧੂ, ਡੀਐੱਸਓ ਮਨੋਜ ਕੁਮਾਰ, ਸੀਨੀਅਰ ਸਾਈ ਕੋਚ ਕੁਲਦੀਪ ਸਿੰਘ ਵੜੈਚ, ਸਾਬਕਾ ਡੀ ਐਸ ਓ ਯਸ਼ਵੀਰ ਸਿੰਘ, ਪ੍ਰਿੰਸੀਪਲ ਦੀਪਕ ਸੈਣੀ, ਹਾਕੀ ਕੋਚ ਨਰਿੰਦਰ ਠਾਕੁਰ, ਬਲਰਾਜ ਗਰੇਵਾਲ, ਰਾਹੁਲ ਸਾਂਗਵਾਨ, ਹਾਕੀ ਕੋਚ ਸਾਹਿਲ, ਸਾਈਕਲਿੰਗ ਕੋਚ ਕੋਮਲ ਸ਼ਰਮਾ, ਅਰੁਣ ਚੌਹਾਨ ਤੇ ਵਿਨੋਦ ਗਰਗ ਨੇ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਾਈਕਲ ਰੈਲੀ ਨੇ ਸਾਈ ਕੇਂਦਰ ਦੇ ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿੱਟ ਇੰਡੀਆ ਮੁਹਿੰਮ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਸ਼ਾ ਮੁਕਤ ਹਰਿਆਣਾ ਦੇ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਮਨੁੱਖ ਨੂੰ ਆਪਣੀ ਸਿਹਤ ਬਣਾਉਣ ਲਈ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਲੋੜ ਹੈ। ਖੇਡਾਂ ਦੇ ਨਾਲ ਨਾਲ ਹਰ ਵਿਅਕਤੀ ਨੂੰ ਯੋਗਾ, ਸਾਈਕਲਿੰਗ ਤੇ ਨਿਯਮਤ ਸੈਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਪੋਰਟਸ ਅਥਾਰਟੀ ਆਫ ਇੰਡੀਆ ਨੇ ਸਮਾਜ ਨੂੰ ਤੰਦਰੁਸਤ ਰੱਖਣ ਲਈ ਜਨ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਨਾਗਰਿਕ ਫਿੱਟ ਇੰਡੀਆ ਮੁਹਿੰਮ ਵਿਚ ਸ਼ਾਮਲ ਹੋ ਕੇ ਸਿਹਤਮੰਦ ਬਣ ਸਕਦੇ ਹਨ। ਇਸ ਲਈ ਸਾਰਿਆਂ ਨੂੰ ਇਸ ਮੁਹਿੰਮ ਦਾ ਹਿੱਸਾ ਹੋਣਾ ਚਾਹੀਦਾ ਹੈ। ਸਾਈ ਦੇ ਸਹਾਇਕ ਨਿਰਦੇਸ਼ਕ ਬਾਬੂ ਰਾਮ ਰਾਵਲ ਨੇ ਕਿਹਾ ਇਸ ਮੁਹਿੰਮ ਨਾਲ ਹਰ ਵਰਗ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਡੀਪੀਆਰਓ ਡਾ. ਨਰਿੰਦਰ ਸਿੰਘ, ਸਾਬਕਾ ਡੀਐੱਸਓ ਯਸ਼ਵੀਰ ਸਿੰਘ, ਹਾਕੀ ਕੋਚ ਨਰਿੰਦਰ ਠਾਕੁਰ, ਕੋਚ ਸੋਹਨ ਲਾਲ, ਪੂਨਮ ਕੁਮਾਰ, ਬਲਰਾਜ ਗਰੇਵਾਲ, ਵਿਨੋਦ ਗਰਗ, ਮੁਨੀਸ਼ ਧੀਮਾਨ, ਆਦਿ ਤੋਂ ਇਲਾਵਾ ਸਕੂਲਾਂ ਦੇ ਵਿਦਿਆਰਥੀ ਮੌਜੂਦ ਸਨ।