ਫਗਵਾੜਾ ’ਚ ਧਮਾਕੇ
03:15 AM May 11, 2025 IST
ਜਸਬੀਰ ਸਿੰਘ ਚਾਨਾ
Advertisement
ਫਗਵਾੜਾ, 10 ਮਈ
ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦੌਰਾਨ ਅੱਜ ਤੜਕਸਾਰ ਫਗਵਾੜਾ ਬਲਾਕ ’ਚ ਕਈ ਧਮਾਕਿਆਂ ਦੀਆਂ ਆਵਾਜ਼ਾਂ ਆਈਆਂ। ਇਸ ਨਾਲ ਲੋਕ ਸਹਿਮ ਗਏ। ਪ੍ਰਸ਼ਾਸਨ ਨੂੰ ਰਾਤ ਕਰੀਬ 2.15 ਵਜੇ ਬਲੈਕਆਊਟ ਲਾਗੂ ਕਰਨਾ ਪਿਆ। ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਪਾਂਸ਼ਟਾ ਰੋਡ ’ਤੇ ਪੈਂਦੇ ਪਿੰਡ ਖਲਿਆਣ ਵਿੱਚ ਕਰੀਬ 2.40 ਵਜੇ ਸ਼ੱਕੀ ਡਰੋਨ ਜਾਂ ਮਿਜ਼ਾਈਲ ਦੇ ਟੁਕੜੇ ਮੇਜਰ ਸਿੰਘ ਦੇ ਖੇਤਾਂ ’ਚ ਜਾ ਡਿੱਗੇੇ। ਇਸ ਕਾਰਨ ਅੱਗ ਲੱਗ ਗਈ। ਸੂਚਨਾ ਮਿਲਣ ’ਤੇ ਫ਼ਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ’ਤੇ ਕਾਬੂ ਪਾਇਆ। ਪਿੰਡ ਵਾਸੀ ਗੁਰਦੀਪ ਸਿੰਘ ਨੇ ਦੱਸਿਆ ਕਿ ਧਮਾਕੇ ਕਾਰਨ ਕਰੀਬ 8 ਤੋਂ 10 ਫੁੱਟ ਡੂੰਘਾ ਤੇ 12 ਤੋਂ 15 ਫੁੱਟ ਚੌੜਾ ਟੋਆ ਪੈ ਗਿਆ ਤੇ ਉੱਥੋਂ ਕੁੱਝ ਟੁਕੜੇ ਵੀ ਮਿਲੇ ਹਨ। ਏਡੀਸੀ ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਫ਼ੌਜ ਤੇ ਪੁਲੀਸ ਦੇ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Advertisement
Advertisement