ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਛਮੀ ਰੂਸ ’ਚ ਧਮਾਕਿਆਂ ਕਾਰਨ ਦੋ ਪੁਲ ਤਬਾਹ; ਸੱਤ ਹਲਾਕ

04:14 AM Jun 02, 2025 IST
featuredImage featuredImage
ਕੁਰਸਕ ਵਿੱਚ ਹਾਦਸੇ ਵਾਲੀ ਥਾਂ ’ਤੇ ਮਲਬੇ ਹੇਠ ਫਸਿਆ ਰੇਲਗੱਡੀ ਦਾ ਡੱਬਾ ਤੇ ਬਚਾਅ ਕਾਰਜਾਂ ’ਚ ਜੁਟੇ ਹੋਏ ਰਾਹਤ ਕਰਮੀ। -ਫੋਟੋ: ਰਾਇਟਰਜ਼

ਮਾਸਕੋ, 1 ਜੂਨ
ਰੂਸ ਦੇ ਪੱਛਮੀ ਹਿੱਸੇ ਵਿੱਚ ਦੇਰ ਰਾਤ ਹੋਏ ਧਮਾਕਿਆਂ ਕਾਰਨ ਦੋ ਪੁਲ ਢਹਿ ਗਏ ਅਤੇ ਦੋ ਰੇਲਗੱਡੀਆਂ ਪੱਟੜੀਆਂ ਤੋਂ ਲੱਥ ਗਈਆਂ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ ਪਰ ਧਮਾਕਿਆਂ ਦਾ ਕਾਰਨ ਨਹੀਂ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਇੱਕ ਘਟਨਾ ’ਚ ਸੱਤ ਵਿਅਕਤੀ ਮਾਰੇ ਗਏ ਹਨ ਤੇ ਦਰਜਨਾਂ ਹੋਰ ਜ਼ਖ਼ਮੀ ਹੋਏ ਹਨ।
ਅਧਿਕਾਰੀਆਂ ਨੇ ਕਿਹਾ ਕਿ ਪਹਿਲੀ ਘਟਨਾ ’ਚ ਯੂਕਰੇਨ ਦੀ ਹੱਦ ਨਾਲ ਲੱਗਦੇ ਰੂਸੀ ਇਲਾਕੇ ਬ੍ਰਯੰਸਕ ਖੇਤਰ ’ਚ ਸ਼ਨਚਿਰਵਾਰ ਨੂੰ ਇੱਕ ਪੁਲ ਯਾਤਰੀਆਂ ਵਾਲੀ ਇੱਕ ਰੇਲਗੱਡੀ ’ਤੇ ਡਿੱਗ ਪਿਆ, ਜਿਸ ਕਾਰਨ ਕਈ ਜਣੇ ਮਾਰੇ ਗਏ। ਕੁਝ ਘੰਟੇ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਦੂਜੀ ਰੇਲਗੱਡੀ ਉਦੋਂ ਪੱਟੜੀ ਤੋਂ ਉੱਤਰ ਗਈ ਜਦੋਂ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਕੁਰਸਕ ਇਲਾਕੇ ’ਚ ਇਸ ਦੇ ਹੇਠਲਾ ਪੁਲ ਢਹਿ ਗਿਆ। ਸਥਾਨਕ ਕਾਰਜਕਾਰੀ ਗਵਰਨਰ ਅਲੈਗਜ਼ਾਂਡਰ ਖਿੰਸ਼ਟੀਨ ਨੇ ਅੱਜ ਕਿਹਾ ਕਿ ਇਸ ਧਮਾਕੇ ਕਾਰਨ ਪੁਲ ਢਹਿਣ ਕਰਕੇ ਇੱਕ ਮਾਲਗੱਡੀ ਪੱਟੜੀ ਤੋਂ ਲੱਥ ਕੇ ਸੜਕ ’ਤੇ ਢਿੱਗ ਪਈ। ਉਨ੍ਹਾਂ ਕਿਹਾ ਕਿ ਹਾਦਸੇ ਕਾਰਨ ਅੱਗ ਲੱਗ ਗਈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਰੂਸ ਦੀ ਇਨਵੈਸਟੀਗੇਟਿਵ ਕਮੇਟੀ (ਦੇਸ਼ ਦੀ ਉੱਚ ਅਪਰਾਧਕ ਜਾਂਚ ਏਜੰਸੀ) ਨੇ ਇੱਕ ਬਿਆਨ ’ਚ ਕਿਹਾ ਕਿ ਧਮਾਕਿਆਂ ਕਾਰਨ ਦੋ ਪੁਲ ਢਹਿ ਗਏ। ਹਾਲਾਂਕਿ ਏਜੰਸੀ ਨੇ ਹੋਰ ਵੇਰਵੇ ਨਹੀਂ ਦਿੱਤੇ। ਸਰਕਾਰੀ ਏਜੰਸੀਆਂ ਵੱਲੋਂ ਮੁਹੱਈਆ ਕਰਵਾਈਆਂ ਤਸਵੀਰਾਂ ’ਚ ਰੇਲਗੱਡੀ ਦੇ ਟੁੱਟੇ ਹੋਏ ਡੱਬੇ ਪੁਲ ਤੋਂ ਡਿੱਗੇ ਮਲਬੇ ’ਚ ਪਏ ਦਿਖਾਈ ਦੇ ਰਹੇ ਹਨ। -ਏਪੀ

Advertisement

Advertisement